ਪ੍ਰੈਸ ਕਲੱਬ ਭਗਤਾ ਦਾ 8ਵਾਂ ਕੈਲੰਡਰ ਰਿਲੀਜ਼
ਪੱਤਰਕਾਰਤਾਂ ਦੇ ਨਾਲ ਸਮਾਜ ਸੇਵਾ ਦੇ ਕਾਰਜ ਵੀ ਕਰਨੇ ਚਾਹੀਦੇ ਹਨ-ਛਿੱਬਰ
ਭਗਤਾ ਭਾਈ:(PNO) ਪ੍ਰੈਸ ਕਲੱਬ ਭਗਤਾ ਭਾਈ ਵਲੋਂ ਡਾ. ਬੀਆਰ ਅੰਬੇਡਕਰ, ਸਹੀਦੇ ਆਜਮ ਸ੍ਰ. ਭਗਤ ਸਿੰਘ, ਸਹੀਦ ਕਰਤਾਰ ਸਿੰਘ ਸਰਾਭਾ ਅਤੇ ਸਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਅੱਠਵਾਂ ਕੈਲੰਡਰ ਰਿਲੀਜ ਸਮਾਰੋਹ ਕਲੱਬ ਪ੍ਰਧਾਨ ਵੀਰਪਾਲ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਕਰਵਾਇਆ ਗਿਆ। ਜਿਸ ਵਿਚ ਬਲਵਿੰਦਰ ਸਿੰਘ ਜੰਮੂ ਸਕੱਤਰ ਜਨਰਲ ਇੰਡੀਅਨ ਜਨਲਿਸਟ ਯੂਨੀਅਨ ਨੇ ਮੁੱਖ ਮਹਿਮਾਨ ਵਜੋਂ ਅਤੇ ਜੈ ਸਿੰਘ ਛਿੱਬਰ ਕਾਰਜਕਾਰੀ ਪ੍ਰਧਾਨ ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਨੇ ਵਿਸ਼ੇਸ ਮਹਿਮਾਨ ਵਜੋਂ ਨੇ ਸਮੂਲੀਅਤ ਕੀਤੀ। ਉਨ੍ਹਾਂ ਨੇ ਪ੍ਰੈਸ ਕਲੱਬ ਭਗਤਾ ਭਾਈ ਦਾ ਅੱਠਵਾਂ ਕੈਲੰਡਰ ਆਪਣੇ ਕਰ ਕਮਲਾਂ ਨਾਲ ਰਿਲੀਜ ਕੀਤਾ। ਇਸ ਮੌਕੇ ਪ੍ਰੈਸ ਕਲੱਬ ਵਲੋਂ ਪਰਵਿੰਦਰ ਜੌੜਾ ਜਿਲ੍ਹਾਂ ਕਨਵੀਨਰ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਜੰਮੂ ਨੇ ਦੱਸਿਆ ਕਿ ਪਹਿਲਾ ਜਰਨਲਿਸਟ ਐਕਟ ਹੁੰਦਾ ਸੀ, ਜਿਸਨੂੰ ਸਰਕਾਰ ਨੇ ਵਾਪਿਸ ਲੈ ਲਿਆ, ਉਨ੍ਹਾਂ ਕਿਹਾ ਕਿ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਦੀ ਰੋਕਥਾਮ ਲਈ ਸਖਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਸਮੇਂ ਪੱਤਰਕਾਰਾਂ ਨੂੰ ਕਰੋਨਾ ਯੋਧੇ ਕਿਹਾ ਗਿਆ ਅਤੇ ਇਸ ਦੌਰਾਨ ਕਰੀਬ 750 ਪੱਤਰਕਾਰ ਮੌਤ ਦੇ ਮੂੰਹ ਵਿਚ ਚਲੇ ਗਏ, ਜਿੰਨ੍ਹਾਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਨੇ ਕੋਈ ਸਹੂਲਤ ਨਹੀ ਦਿੱਤੀ। ਉਨ੍ਹਾਂ ਕਿਹਾ ਕਿ ਮੀਡੀਆਂ ਤੇ ਕਾਰਪੋਰੇਟ ਘਰਾਣਿਆ ਦਾ ਕਬਜਾ ਹੋ ਰਿਹਾ ਹੈ, ਜੋ ਨਿਰਪੱਖ ਪੱਤਰਕਾਰਤਾਂ ਲਈ ਘਾਤਿਕ ਹੈ। ਉਨ੍ਹਾਂ ਪ੍ਰੈਸ ਕਲੱਬ ਭਗਤਾ ਦੇ ਸਮਾਜ ਸੇਵੀ ਉਪਰਾਲਿਆ ਦੀ ਸਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੱਤਰਕਾਰਾਂ ਦੇ ਹਿੱਤਾਂ ਲਈ ਇੰਡੀਅਨ ਜਨਲਿਸਟ ਯੂਨੀਅਨ ਦੀਆਂ 23 ਸੂਬਿਆਂ ਵਿਚ ਇਕਾਈਆਂ ਬਣਾਈਆਂ ਗਈਆ ਹਨ।
ਇਸ ਮੌਕੇ ਜੈ ਸਿੰਘ ਛਿੱਬਰ ਨੇ ਮੀਡੀਆਂ ਲੋਕਤੰਤਰ ਦਾ ਚੌਥਾ ਥੰਮ ਹੈ ਜੋ ਦਿਨ ਬ ਦਿਨ ਖੋਖਲਾ ਹੁੰਦਾ ਹੈ, ਜਿਸਨੂੰ ਬਚਾਉਣ ਲਈ ਪੱਤਰਕਾਰਾਂ ਨੂੰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਪ੍ਰੈਸ ਕਲੱਬ ਭਗਤਾ ਦੇ ਯਤਨਾ ਦੀ ਸਲਾਘਾ ਕਰਦੇ ਕਿਹਾ ਕਿ ਸਾਨੂੰ ਪੱਤਰਕਾਰਤਾਂ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜ ਵੀ ਕਰਨੇ ਚਾਹੀਦੇ ਹਨ ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਰੂਪ ਵਾਲ ਬਾਂਸਲ ਨੇ ਸਕੂਲ ਦੀ ਪ੍ਰਾਪਤੀਆਂ ਦਾ ਜਿਕਰ ਕਰਦੇ ਪ੍ਰੈਸ ਕਲੱਬ ਦੀਆਂ ਗਤੀਵਿਧੀਆਂ ਦੀ ਸਲਾਘਾ ਕੀਤੀ। ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਢਿੱਲੋ ਅਤੇ ਜਨਰਲ ਸਕੱਤਰ ਬਿੰਦਰ ਜਲਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਜਦ ਕਿ ਕਲੱਬ ਚੇਅਰਮੈਨ ਰਾਜਿੰਦਰ ਸਿੰਘ ਮਰਾਹੜ ਅਤੇ ਵਾਇਸ ਚੇਅਰਮੈਨ ਸੁਖਪਾਲ ਸਿੰਘ ਸੋਨੀ ਨੇ ਸਭਨਾਂ ਨੂੰ ਜੀ ਆਇਆ ਆਖਿਆ। ਸਮਾਗਮ ਦੀ ਸਟੇਜੀ ਕਾਰਵਾਈ ਮਾ. ਲਛਮਣ ਸਿੰਘ ਮਲੂਕਾ ਨੇ ਬਾਖੂਬੀ ਨਿਭਾਈ। ਇਸ ਮੌਕੇ ਪਰਵੀਨ ਗਰਗ, ਸਵਰਨ ਸਿੰਘ ਭਗਤਾ, ਰਾਜਿੰਦਰਪਾਲ ਸਰਮਾ, ਹਰਜੀਤ ਸਿੰਘ ਗਿੱਲ, ਸਿਕੰਦਰ ਸਿੰਘ ਬਰਾੜ, ਸੁਖਮੰਦਰ ਸਿੰਘ ਭਗਤਾ, ਸੁਖਚੈਨ ਸਿੰਘ ਕਲਿਆਣ ਆਦਿ ਹਾਜਰ ਸਨ।