ਜਲ ਸੈਨਾ ਵਿੱਚ 10,896 ਕਰਮੀਆਂ ਦੀ ਘਾਟ !

ਰੱਖਿਆ ਮੰਤਰਾਲੇ ਵੱਲੋਂ ਸੰਸਦ ਵਿੱਚ ਦਿੱਤੇ ਗਏ ਵੇਰਵਿਆਂ ਅਨੁਸਾਰ ਭਾਰਤੀ ਜਲ ਸੈਨਾ 1,777 ਅਧਿਕਾਰੀਆਂ ਸਣੇ 10,896 ਕਰਮੀਆਂ ਦੀ ਘਾਟ ਨਾਲ ਜੂਝ ਰਹੀ ਹੈ। ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ’ਚ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਕਿਹਾ ਕਿ ਭਾਰਤੀ ਸੈਨਾ ਵਿੱਚ 1,777 ਅਧਿਕਾਰੀਆਂ ਸਣੇ ਕੁੱਲ 10,896 ਕਰਮੀਆਂ ਦੀ ਘਾਟ ਹੈ। ਉਨ੍ਹਾਂ ਲੋਕਾ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਜਲ ਸੈਨਾ ਵਿੱਚ 31 ਅਕਤੂਬਰ ਤੱਕ ਮਲਾਹਾਂ ਦੀਆਂ 9,119 ਅਸਾਮੀਆਂ ਖ਼ਾਲੀ ਹਨ। ਇਸੇ ਤਰ੍ਹਾਂ ਅਧਿਕਾਰੀ ਪੱਧਰ ਦੀਆਂ 1,777 ਅਸਾਮੀਆਂ ਖ਼ਾਲੀ ਹਨ। ਜਲ ਸੈਨਾ ਵਿੱਚ ਅਧਿਕਾਰੀਆਂ ਅਤੇ ਮਲਾਹਾਂ ਦੀ ਮਨਜ਼ੂਰ ਹੋਈਆਂ ਅਸਾਮੀਆਂ ਦੀ ਗਿਣਤੀ ਕ੍ਰਮਵਾਰ 11,979 ਅਤੇ 76,649 ਹੈ। ਭੱਟ ਨੇ ਕਿਹਾ ਕਿ 2021 ਵਿੱਚ ਕੁੱਲ 323 ਅਧਿਕਾਰੀ ਭਰਤੀ ਕੀਤੇ ਗਏ ਸਨ ਜਦੋਂ ਕਿ 2022 ਵਿੱਚ ਇਹ ਗਿਣਤੀ 386 ਸੀ। ਸਾਲ 2021 ਵਿੱਚ ਜਲ ਸੈਨਾ ਵਿੱਚ 5,547 ਮਲਾਹ ਭਰਤੀ ਕੀਤੇ ਗਏ, ਜਦਕਿ ਸਾਲ 2022 ਵਿੱਚ ਇਹ ਸੰਖਿਆ 5,171 ਸੀ।

Total Views: 179 ,
Real Estate