ਖਾਲੜਾ ਪਾਰਕ ਵਾਲੇ ਬਾਬਿਆਂ ਨੇ ਮਨਾਇਆ ਆਪਣੇ ਸਾਥੀ ਦਾ 85ਵਾਂ ਜਨਮ ਦਿਨ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਸਥਾਨਿਕ ਖਾਲੜਾ ਪਾਰਕ ਵਾਲੇ ਬਾਬਿਆਂ ਨੇ ਰਲਕੇ ਆਪਣੇ ਸਾਥੀ ਸਰਪੰਚ ਅਵਤਾਰ ਸਿੰਘ ਚੌਹਾਨ ਦਾ 85ਵਾਂ ਜਨਮਦਿਨ ਬੜੀ ਸ਼ਾਨੋ ਸ਼ੌਕਤ ਨਾਲ ਖਾਲੜਾ ਪਾਰਕ ਫਰਿਜਨੋ ਵਿੱਚ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਨਾਇਆ। ਖਾਲੜਾ ਪਾਰਕ ਵਾਲੇ ਬਾਬਿਆਂ ਨੇ ਕੇਕ ਕੱਟਿਆ ਤੇ ਸਰਪੰਚ ਸਾਬ੍ਹ ਨੂੰ ਹਾਰ ਪਾਕੇ ਉਹਨਾਂ ਦਾ ਵਿਸ਼ੇਸ਼ ਜਨਮਦਿਨ ਮਨਾਇਆ। ਇਹ ਸਮਾਗਮ ਸਰਪੰਚ ਸਾਬ੍ਹ ਲਈ ਇੱਕ ਸਰਪਰਾਈਜ਼ ਪਾਰਟੀ ਰੱਖਕੇ ਮਨਾਇਆ ਗਿਆ। ਸਰਪੰਚ ਅਵਤਾਰ ਸਿੰਘ ਚੌਹਾਨ ਨੇ ਕਿਹਾ ਕਿ ਮੇਰੇ ਜਨਮਦਿਨ ਤੇ ਇਹ ਪਾਰਟੀ ਕਰਨ ਲਈ ਮੈਂ ਤਹਿ ਦਿਲੋਂ ਸਭਨਾਂ ਮੈਂਬਰਾਂ ਦਾ ਧੰਨਵਾਦੀ ਹਾਂ, ਉਹਨਾਂ ਕਿਹਾ ਕਿ ਮੈਂ ਜ਼ਿੰਦਗੀ ਦਾ ਇੱਕ ਇੱਕ ਸਾਹ ਕਮਿਉਨਟੀ ਦੀ ਸੇਵਾ ਵਿੱਚ ਲਾਵਾਂਗਾ । ਇੱਥੇ ਇਹ ਵੀ ਜਿਕਰਯੋਗ ਹੈ ਕਿ ਸ. ਅਵਤਾਰ ਸਿੰਘ ਚੌਹਾਨ ਪੰਜਾਬ ਦੇ ਨਗਰ ਪਿੰਡ ਦੇ ਲੰਮਾ ਸਮਾਂ ਸਰਪੰਚ ਰਹਿ ਚੁੱਕੇ ਹਨ, ਅਤੇ ਪਿਛਲੇ ਲੰਮੇ ਅਰਸੇ ਤੋਂ ਕੈਲੀਫੋਰਨੀਆਂ ਦੇ ਸ਼ਹਿਰ ਫਰਿਜਨੋ ਵਿਖੇ ਰਹਿ ਰਹੇ ਹਨ ‘ ਤੇ ਕਮਿਉਂਨਟੀ ਦੇ ਕੰਮਾਂ ਵਿੱਚ ਵੱਧ ਚੜਕੇ ਹਿੱਸਾ ਲੈ ਰਹੇ ਹਨ। ਹਰ ਸਾਲ ਖਾਲੜਾ ਸਾਬ੍ਹ ਦੀ ਯਾਦ ਵਿੱਚ ਮਨਾਏ ਜਾਂਦੇ ਸਮਾਗਮ ਵਿੱਚ ਵੀ ਸਰਪੰਚ ਅਵਤਾਰ ਸਿੰਘ ਚੌਹਾਨ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਸ ਮੌਕੇ ਮਾਸਟਰ ਸੁਲੱਖਣ ਸਿੰਘ, ਹਰਦੇਵ ਸਿੰਘ ਰਾਊਕੇ, ਸਾਧੂ ਸਿੰਘ ਸੰਘਾ, ਹੈਰੀ ਮਾਨ, ਮਨਜੀਤ ਕੁਲਾਰ ਦੇ ਨਾਲ ਹੋਰ ਬਹੁਤ ਸਾਰੇ ਪਤਵੰਤੇ ਮਜੂਦ ਰਹੇ।

Total Views: 160 ,
Real Estate