ਪੰਜਾਬ ਵਿੱਚ ਲਗਾਤਾਰ ਪਏ ਮੀਂਹ ਅਤੇ ਕੁਝ ਥਾਵਾਂ ’ਤੇ ਗੜੇ ਪੈਣ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਉਂਜ ਮੀਂਹ ਪੈਣ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਗਈ ਹੈ ਅਤੇ ਖੁਸ਼ਕ ਠੰਢ ਵੀ ਖ਼ਤਮ ਹੋ ਗਈ ਹੈ। ਅੱਜ ਤੜਕਸਾਰ ਹੀ ਸੂਬੇ ਦੇ ਕੁਝ ਸ਼ਹਿਰਾਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਇਸੇ ਦੌਰਾਨ ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਸਣੇ ਕੁਝ ਇਲਾਕਿਆਂ ਵਿੱਚ ਗੜੇ ਵੀ ਪਏ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਪਰ ਠੰਢ ਜ਼ੋਰ ਫੜੇਗੀ। ਇਸੇ ਦੌਰਾਨ ਪੰਜਾਬ ’ਚ ਮੀਂਹ ਪੈਣ ਕਰਕੇ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੀਂਹ ਕਰਕੇ ਸੂਬੇ ਵਿੱਚ 8 ਡਿਗਰੀ ਸੈਲਸੀਅਸ ਤੱਕ ਤਾਪਮਾਨ ਡਿੱਗ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦਾ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 8.7 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 21 ਡਿਗਰੀ ਸੈਲਸੀਅਸ, ਲੁਧਿਆਣਾ ’ਚ 26, ਪਟਿਆਲਾ ’ਚ 19.6, ਬਰਨਾਲਾ ’ਚ 19.2, ਫਰੀਦਕੋਟ ’ਚ 22.4, ਫਿਰੋਜ਼ਪੁਰ ’ਚ 20.8, ਗੁਰਦਾਸਪੁਰ ’ਚ 17.9, ਜਲੰਧਰ ’ਚ 17.9, ਮੋਗਾ ’ਚ 19.8, ਮੁਹਾਲੀ ’ਚ 17.3 ਅਤੇ ਰੋਪੜ ’ਚ 15.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
ਪੰਜਾਬ ’ਚ ਮੀਂਹ ਤੇ ਗੜੇਮਾਰੀ ਨੇ ਵਧਾਈ ਠੰਢ
Total Views: 216 ,
Real Estate