WWE ਪਹਿਲਵਾਨ ਨੂੰ 17 ਸਾਲ ਦੀ ਸਜ਼ਾ !

ਅਮਰੀਕਾ ਦੀ ਇਕ ਸਾਬਕਾ ਡਬਲਯੂ.ਡਬਲਯੂ.ਈ ਹਾਲ ਆਫ ਫੇਮ ਪਹਿਲਵਾਨ ਟੈਮੀ “ਸਨੀ” ਸਿਚ ਨੂੰ ਮਾਣਯੋਗ ਅਦਾਲਤ ਵੱਲੋਂ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਤੋਂ ਬਾਅਦ ਉਹ 8 ਸਾਲ ਦੀ ਪ੍ਰੋਬੇਸ਼ਨ ‘ਤੇ ਰਹੇਗੀ। ਸਨੀ ਸਿੱਚ ਦੀ ਭੂਮਿਕਾ ਸੀ ਕਿ ਉਸ ਵੱਲੋਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੌਰਾਨ ਇਕ ਗੱਡੀ ਨੂੰ ਟੱਕਰ ਮਾਰੀ ਸੀ।ਜਿਸ ਵਿੱਚ ਕੇਂਦਰੀ ਫਲੋਰੀਡਾ ਰਾਜ ਵਿੱਚ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਸੀ। 50 ਸਾਲਾ ਸਿਚ, ਜਿਸ ਨੂੰ 2011 ਵਿੱਚ ਡਬਲਯੂ.ਡਬਲਯੂ.ਈ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ, ਨੂੰ ਅੱਠ ਸਾਲ ਦੀ ਪ੍ਰੋਬੇਸ਼ਨ ਦਾ ਵੀ ਸਾਹਮਣਾ ਕਰਨਾ ਪਵੇਗਾ।ਸਰਕਾਰੀ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਹ 25 ਮਾਰਚ, 2022 ਨੂੰ ਓਰਮੰਡ ਬੀਚ ਵਿੱਚ ਇੱਕ ਸੇਡਾਨ ਗੱਡੀ ਚਲਾ ਰਹੀ ਸੀ, ਤਾਂ ਉੱਥੇ ਉਹ ਜੂਲੀਅਨ ਲੈਸੇਟਰ (75) ਦੁਆਰਾ ਇੱਕ ਰੁਕੇ ਵਾਹਨ ਨਾਲ ਟਕਰਾ ਗਈ, ਜਿਸਦੀ ਸੱਟਾਂ ਕਾਰਨ ਮੌਤ ਹੋ ਗਈ। ਲੈਸਟਰ ਦੀ ਕਾਰ ਨੂੰ ਵੀ ਇਕ ਹੋਰ ਵਾਹਨ ਵੱਲੋ ਧੱਕ ਦਿੱਤਾ ਗਿਆ ਸੀ। ਜਿਸ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਸਨ।

Total Views: 240 ,
Real Estate