ਅਮਰੀਕਾ ਦੀ ਇਕ ਸਿੱਖ ਸੰਸਥਾ ਨੇ ਦੇਸ਼ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਨਿਊਯਾਰਕ ਦੇ ਇਕ ਗੁਰਦੁਆਰੇ ਵਿਚ ਮਾੜਾ ਵਿਹਾਰ ਹੋਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਇਸ ਘਟਨਾ ਵਿਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਬੇਨਤੀ ਵੀ ਕੀਤੀ ਹੈ। ‘ਸਿੱਖਸ ਆਫ ਅਮੈਰਿਕਾ’ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਗੁਰਦੁਆਰਾ ਇਕ ਪੂਜਣਯੋਗ ਥਾਂ ਹੈ ਤੇ ਲੋਕਾਂ ਨੂੰ ਇੱਥੇ ਆ ਕੇ ਵਿਅਕਤੀਗਤ ਸਿਆਸੀ ਵਿਚਾਰਾਂ ਨੂੰ ਦੂਰ ਰੱਖਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਸੰਧੂ ਨੇ ਐਤਵਾਰ ਨੂੰ ਗੁਰਪੁਰਬ ਮੌਕੇ ਨਿਊਯਾਰਕ ਦੇ ਲੌਂਗ ਆਈਲੈਂਡ ਸਥਿਤ ਹਿਕਸਵਿਲੇ ਗੁਰਦੁਆਰੇ ਵਿਚ ਅਰਦਾਸ ਕੀਤੀ ਸੀ। ਸੰਧੂ ਦੇ ਨਾਲ ਹੋਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਉਪਲਬਧ ਹੈ। ਵੀਡੀਓ ਵਿਚ ਖਾਲਿਸਤਾਨ ਸਮਰਥਕਾਂ ਦਾ ਇਕ ਸਮੂਹ ਗੁਰਦੁਆਰੇ ਵਿਚ ਸੰਧੂ ਨੂੰ ਘੇਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ ਤੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਬਾਰੇ ਸਵਾਲ ਪੁੱਛ ਰਿਹਾ ਹੈ। ਨਿੱਝਰ ਦੀ ਇਸ ਸਾਲ ਜੂਨ ਵਿਚ ਕੈਨੇਡਾ ਵਿਚ ਹੱਤਿਆ ਹੋ ਗਈ ਸੀ।
ਸਿੱਖ ਸੰਸਥਾ ਨੇ ਰਾਜਦੂਤ ਸੰਧੂ ਨੂੰ ਘੇਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ
Total Views: 93 ,
Real Estate