ਸੁਰੰਗ ਅੰਦਰ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕਵਾਇਦ ਹਾਲੇ ਵੀ ਜਾਰੀ ਹੈ

ਉੱਤਰਕਾਸ਼ੀ ‘ਚ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ ਢਹਿਣ ਕਾਰਨ ਅੰਦਰ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕਵਾਇਦ ਹਾਲੇ ਵੀ ਜਾਰੀ ਹੈ ਅਤੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਸੁਰੰਗ ਦੇ ਉੱਪਰੋਂ ਡਰਿਲਿੰਗ ਸ਼ੁਰੂ ਕਰਨ ਲਈ ਰਾਹ ਬਣਾਉਣ ਵਿੱਚ ਜੁੱਟ ਗਿਆ ਹੈ। ਮੌਕੇ ’ਤੇ ਮੌਜੂਦ ਇੱਕ ਅਧਿਕਾਰੀ ਨੇ ਕਿਹਾ ਕਿ ਉਮੀਦ ਹੈ ਕਿ ਬੀਆਰਓ ਵੱਲੋਂ ਬਣਾਇਆ ਜਾ ਰਿਹਾ ਰਾਹ ਦੁਪਹਿਰ ਤੱਕ ਤਿਆਰ ਹੋ ਜਾਵੇਗਾ ਜਿਸ ਰਾਹੀਂ ਸੁਰੰਗ ਦੇ ਉੱਪਰ ਤੈਅ ਕੀਤੇ ਨਿਸ਼ਾਨ ਤੱਕ ਮਸ਼ੀਨਾਂ ਪਹੁੰਚਾਉਣ ਮਗਰੋਂ ਉੱਪਰ ਤੋ ਹੇਠਾਂ ਵੱਲ ਡਰਿਲਿੰਗ ਸ਼ੁਰੂ ਕੀਤੀ ਜਾ ਸਕੇ। ਸੁਰੰਗ ਅੰਦਰ ਫਸੇ 41 ਮਜ਼ਦੂਰਾਂ ਨੂੰ ਪਾਈਪ ਰਾਹੀਂ ਦਵਾਈਆਂ ਤੇ ਸੁੱਕੇ ਮੇਵੇ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘ਖੁਸ਼ਕਿਸਮਤੀ ਨਾਲ ਸੁਰੰਗ ਅੰਦਰ ਬਿਜਲੀ ਹੈ ਤੇ ਪਾਣੀ ਲਈ ਪਾਈਪਲਾਈਨ ਵੀ ਹੈ। ਚਾਰ ਇੰਚ ਦੀ ਪਾਈਪ ਰਾਹੀਂ ਪਹਿਲੇ ਦਿਨ ਤੋਂ ਹੀ ਖਾਣ-ਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ।’

Total Views: 77 ,
Real Estate