ਏਅਰਪੋਰਟ ਨੇੜੇ ਅਣਪਛਾਤੀ ਉਡਾਣ ਵਾਲੀ ਚੀਜ ਦਿਸਣ ਕਾਰਨ ਹਵਾਈ ਸੇਵਾਵਾਂ ਪ੍ਰਭਾਵਤ

ਮਨੀਪੁਰ ਦੇ ਇੰਫਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਦੁਪਹਿਰ ਨੂੰ ਇਕ ਅਣਪਛਾਤੀ ਉਡਾਣ ਵਾਲੀ ਵਸਤੂ ਉੱਡਦੀ ਨਜ਼ਰ ਆਉਣ ਕਾਰਨ ਆਮ ਉਡਾਣ ਸੇਵਾਵਾਂ ਪ੍ਰਭਾਵਤ ਹੋਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਦੋ ਉਡਾਣਾਂ ਦਾ ਰਾਹ ਮੋੜ ਦਿਤਾ ਗਿਆ ਅਤੇ ਤਿੰਨ ਹੋਰ ਦੇਰੀ ਨਾਲ ਚਲੀਆਂ। ਕਰੀਬ ਤਿੰਨ ਘੰਟੇ ਬਾਅਦ ਸੇਵਾਵਾਂ ਆਮ ਵਾਂਗ ਹੋ ਗਈਆਂ।ਹਵਾਈ ਅੱਡੇ ਦੇ ਡਾਇਰੈਕਟਰ ਚਿਪੇਮੀ ਕੇਸ਼ਿੰਗ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ, ‘‘ਇੰਫਾਲ ਕੰਟਰੋਲਡ ਹਵਾਈ ਖੇਤਰ ’ਚ ਇਕ ਅਣਪਛਾਤੀ ਉੱਡਣ ਵਾਲੀ ਵਸਤੂ ਦੇ ਨਜ਼ਰ ਆਉਣ ਕਾਰਨ, ਦੋ ਉਡਾਣਾਂ ਨੂੰ ਮੋੜ ਦਿਤਾ ਗਿਆ ਹੈ ਅਤੇ ਤਿੰਨ ਉਡਾਣਾਂ ਦੇ ਰਵਾਨਗੀ ਦੇ ਸਮੇਂ ’ਚ ਦੇਰੀ ਹੋ ਗਈ ਹੈ। ਸਮਰੱਥ ਅਥਾਰਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਡਾਨ ਸੰਚਾਲਨ ਸ਼ੁਰੂ ਹੋਇਆ।’’

Total Views: 433 ,
Real Estate