ਗਿਆਨਵਾਪੀ ਕੇਸ: ਏਐੱਸਆਈ ਨੂੰ ਰਿਪੋਰਟ ਸੌਂਪਣ ਲਈ 10 ਦਿਨਾਂ ਦਾ ਹੋਰ ਸਮਾਂ

ਵਾਰਾਨਸੀ ਦੀ ਜ਼ਿਲ੍ਹਾ ਅਦਾਲਤ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵਿਭਾਗ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵਿਗਿਆਨਕ ਸਰਵੇਖਣ ਦੀ ਰਿਪੋਰਟ ਸੌਂਪਣ ਲਈ 10 ਦਿਨਾਂ ਦਾ ਹੋਰ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਏਐੱਸਆਈ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੀ ਸਰਵੇ ਰਿਪੋਰਟ ਸੌਂਪਣ ਲਈ 17 ਨਵੰਬਰ ਤਕ ਸਮਾਂ ਦਿੱਤਾ ਸੀ। ਏਐੱਸਆਈ ਨੇ ਸ਼ੁੱਕਰਵਾਰ ਨੂੰ ਅਦਾਲਤ ਤੋਂ ਮੰਗ ਕੀਤੀ ਸੀ ਕਿ ਰਿਪੋਰਟ ਸੌਂਪਣ ਲਈ 15 ਦਿਨ ਹੋਰ ਦਿੱਤੇ ਜਾਣ ਤੇ ਅੱਜ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ 10 ਦਿਨਾਂ ਦਾ ਸਮਾਂ ਹੀ ਦਿੱਤਾ ਹੈ।

Total Views: 80 ,
Real Estate