ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਦੇ ਫਾਇਨਲ ‘ਚ

ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤ ਨੇ ਨਿਊਜ਼ੀਲੈਂਡ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ। ਵਿਰਾਟ ਕੋਹਲੀ ਦੇ ਇਤਿਹਾਸਕ 50ਵੇਂ ਵਨਡੇ ਸੈਂਕੜੇ ਅਤੇ ਸ਼੍ਰੇਅਸ ਅਈਅਰ ਦੇ ਪੰਜਵੇਂ ਵਨਡੇ ਸੈਂਕੜੇ ਦੀ ਬਦੌਲਤ 50 ਓਵਰਾਂ ‘ਚ 4 ਵਿਕਟਾਂ ‘ਤੇ 397 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਨਿਊਜ਼ੀਲੈਂਡ 327 ਸਕੋਰਾਂ ਤੇ ਹੀ ਆਲ-ਆਊਟ ਹੋ ਗਈ। ਦੱਸ ਦਈਏ ਕਿ, ਮੁਹੰਮਦ ਸ਼ਮੀ ਨੇ 7 ਵਿਕਟਾਂ ਇਸ ਮੈਚ ਵਿਚ ਲਈਆਂ।

Total Views: 182 ,
Real Estate