ਕੈਨੇਡੀਅਨ ਸੂਬੇ ਓਨਟਾਰੀਓ ਵਿੱਚ ਇੱਕ ਫੂਡ ਬੈਂਕ ਨੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣਾ ਦਰਵਾਜ਼ਾ ਬੰਦ ਕਰ ਰਿਹਾ ਹੈ ਕਿਉਂ ਕਿ ਉਹ ਸਪਲਾਈ ਦੀ ਭਾਰੀ ਮੰਗ ਨੂੰ ਪੂਰਾ ਨਹੀਂ ਕਰ ਸਕਦੇ । ਪੀਲ ਰੀਜਨ ਦੇ ਲੁਈਸ ਆਊਟਰੀਚ ਸੈਂਟਰ ਤੋਂ ਕੈਥਰੀਨ ਰਿਵੇਰਾ ਨੇ ਦਸਿਆ ਕਿ ਸਤੰਬਰ ਮਹੀਨੇ ਤੋਂ ਫ਼ੂਡ ਬੈਂਕ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਆਮਦ ਦੇ ਕਾਰਨ ਉਹ ਭੋਜਨ ਦੀ ਵੱਧ ਰਹੀ ਮੰਗ ਪੂਰੀ ਕਰਨ ਵਿੱਚ ਅਸਮਰੱਥ ਹਨ। ਦਸ ਦਈਏ ਕਿ ਇੱਕ ਫੂਡ ਬੈਂਕ ਇੱਕ ਚੈਰੀਟੇਬਲ ਸੰਸਥਾ ਹੈ ਜੋ ਸੁਰੱਖਿਅਤ, ਪੌਸ਼ਟਿਕ ਭੋਜਨ ਇਕੱਠਾ ਕਰਦੀ ਹੈ, ਅਤੇ ਭੋਜਨ ਦੀ ਅਸੁਰੱਖਿਆ ਦਾ ਅਨੁਭਵ ਕਰ ਰਹੇ ਵਿਅਕਤੀਆਂ ਅਤੇ ਪਰਿਵਾਰਾਂ ਵਿੱਚ ਇਸਨੂੰ ਦੁਬਾਰਾ ਵੰਡਦੀ ਹੈ। ਡੇਲੀ ਬਰੈੱਡ ਫੂਡ ਬੈਂਕ ਦੀ ਸਭ ਤੋਂ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਜੁਲਾਈ 2022 ਤੋਂ ਜੂਨ 2023 ਤੱਕ ਵਰਤੋਂ ਵਿੱਚ ਸਾਲ-ਦਰ-ਸਾਲ 63 ਪ੍ਰਤੀਸ਼ਤ ਵਾਧਾ ਪਾਇਆ ਗਿਆ ਹੈ। ਹੋਰਨਾਂ ਵੱਲੋਂ ਫ਼ੂਡ ਬੈਂਕ ਨੂੰ ਅੰਤਰ ਰਾਸ਼ਟਰੀ ਵਿਦਿਆਰਥੀਆਂ ਬਾਬਤ ਲਏ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਦੂਜੇ ਪਾਸੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਫ਼ੂਡ ਬੈਂਕ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਦੀ ਬਜਾਏ ਬਦਲ ਵੱਲ ਧਿਆਨ ਦੇਣਾ ਚਾਹੀਦਾ ਹੈ।
ਫੂਡ ਬੈਂਕ ਨੇ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦਰਵਾਜ਼ੇ ਕੀਤੇ ਬੰਦ
Total Views: 119 ,
Real Estate