ਬਠਿੰਡਾ: ਪਿੰਡ ਕੋਠਾਗੁਰੂ ਵਿੱਚ ਫਾਇਰਿੰਗ , 3 ਮੌਤਾਂ

ਬਠਿੰਡਾ ਦੇ ਪਿੰਡ ਕੋਠਾਗੁਰੂ ਵਿੱਚ 2 ਪਰਿਵਾਰਾਂ ਦੇ ਵਿਚਾਲੇ ਹੋਈ ਆਪਸੀ ਤਕਰਾਰ ਲੜਾਈ ਝਗੜੇ ਦੌਰਾਨ ਹੋਈ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਫਾਇਰਿੰਗ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਕਤਲ ਕਰਨ ਵਾਲੇ ਮੁਲਜ਼ਮ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਲਗਭਗ 35 ਰਾਊਂਡ ਫਾਇਰਿੰਗ ਕੀਤੀ ਹੈ। ਗੁਰਸ਼ਰਨ ਸਿੰਘ ਵੱਲੋਂ ਆਪਣੇ ਘਰ ਦੀ ਛੱਤ ਉੱਪਰ ਚੜ੍ਹ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਗੋਲੀਬਾਰੀ ਵਿੱਚ ਹੀ ਇੱਕ ਨੌਜਵਾਨ ਗੁਰਸ਼ਾਂਤ ਦੀ ਮੌਕੇ ਉਤੇ ਮੌਤ ਹੋ ਗਈ ਜਦੋਂ ਗੁਰਸ਼ਾਂਤ ਸਿੰਘ ਦੀ ਲਾਸ਼ ਨੂੰ ਚੁੱਕਣ ਲਈ ਉਸਦਾ ਦੋਸਤ ਭੋਲਾ ਸਿੰਘ ਗਿਆ ਤਾਂ ਗੋਲੀਬਾਰੀ ਕਰ ਰਹੇ ਗੁਰਸ਼ਰਨ ਸਿੰਘ ਵੱਲੋਂ ਉਸ ਉਤੇ ਵੀ ਫਾਇਰਿੰਗ ਕਰ ਦਿਤੀ ਗਈ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਕਤਲ ਕਰਨ ਵਾਲੇ ਮੁਲਜ਼ਮ ਨੇ ਵੀ ਖ਼ੁਦਕੁਸ਼ੀ ਕਰ ਲਈ ।

Total Views: 164 ,
Real Estate