ਟਰੱਕ ਬੱਸ ਟੱਕਰ ‘ਚ 6 ਦੀ ਮੌ.ਤ : 27 ਜ਼ਖਮੀ

ਗੋਰਖਪੁਰ-ਕੁਸ਼ੀਨਗਰ ਹਾਈਵੇ ‘ਤੇ ਜਗਦੀਸ਼ਪੁਰ ਕੋਲ ਬੀਤੀ ਰਾਤ ਬੱਸ ਵਿਚ ਤੇਜ਼ ਰਫਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।ਹਾਦਸੇ ਵਿਚ 6 ਯਾਤਰੀਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ 27 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੇ ਮੈਡੀਕਲ ਕਾਲਜ ਵਿਚ ਭਰਤੀ ਕਰਾਇਆ ਗਿਆ ਹੈ। ਕੁਝ ਦੀ ਹਾਲਤ ਬਹੁਤ ਗੰਭੀਰ ਹੈ। ਗੋਰਖਪੁਰ ਤੋਂ ਇਕ ਬੱਸ ਸਵਾਰੀਆਂ ਨੂੰ ਲੈ ਕੇ ਪੜਰੌਣਾ ਜਾ ਰਹੀ ਸੀ। ਜਗਦੀਸ਼ਪੁਰ ਦੇ ਮੱਲਪੁਰ ਕੋਲ ਬੱਸ ਦਾ ਪਹੀਆ ਪੰਕਚਰ ਹੋ ਗਿਆ। ਬੱਸ ਨੂੰ ਸੜਕ ਦੇ ਕਿਨਾਰੇ ਖੜ੍ਹੀ ਕਰਕੇ ਚਾਲਕ ਤੇ ਕੰਡਕਟਰ ਨੇ ਦੂਜੀ ਬੱਸ ਮੰਗਵਾਈ ਸੀ। ਇਕ ਖਾਲੀ ਬੱਸ ਗੋਰਖਪੁਰ ਤੋਂ ਪਹੁੰਚੀ ਤੇ ਸਵਾਰੀਆਂ ਨੂੰ ਬਿਠਾ ਰਹੀ ਸੀ। ਕੁਝ ਸਵਾਰੀ ਬੱਸ ਵਿਚ ਬੈਠ ਗਏ ਸਨ ਜਦੋਂ ਕਿ ਕੁਝ ਅਜੇ ਦੋਵੇਂ ਬੱਸਾਂ ਦੇ ਵਿਚ ਖੜ੍ਹੇ ਸਨ। ਇਸ ਵਿਚ ਇਕ ਤੇਜ਼ ਰਫਤਾਰ ਟਰੱਕ ਨੇ ਬੱਸ ਵਿਚ ਪਿੱਛੇ ਤੋਂ ਟੱਕਰ ਮਾਰ ਦਿੱਤੀ ਹੈ।

Total Views: 52 ,
Real Estate