ਅਮਰੀਕਾ: ਚਾਕੂ ਨਾਲ ਪਤਨੀ ਦਾ ਕਤਲ ਕਰਨ ਵਾਲੇ ਭਾਰਤੀ ਨੂੰ ਹੋਈ ਉਮਰ ਕੈਦ

ਫਲੋਰੀਡਾ ਦੀ ਇੱਕ ਅਦਾਲਤ ਨੇ 2020 ਵਿੱਚ ਆਪਣੀ ਪਤਨੀ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਵਿਅਕਤੀ ਨੇ ਹਸਪਤਾਲ ਦੀ ਪਾਰਕਿੰਗ ‘ਚ ਆਪਣੀ ਨਰਸ ਪਤਨੀ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਸੀ। 2020 ‘ਚ ਦੋਸ਼ੀ ਫਿਲਿਪ ਮੈਥਿਊ ਨੇ ਹਸਪਤਾਲ ਦੀ ਪਾਰਕਿੰਗ ‘ਚ ਆਪਣੀ ਨਰਸ ਪਤਨੀ ਮੈਰੀਅਨ ਜੋਏ (26) ਦੀ ਕਾਰ ਨੂੰ ਰੋਕ ਕੇ ਉਸ ‘ਤੇ 17 ਵਾਰ ਚਾਕੂ ਮਾਰਿਆ ਅਤੇ ਫਿਰ ਮੌਕੇ ਤੋਂ ਭੱਜਣ ਤੋਂ ਪਹਿਲਾਂ ਜੋਏ ਦੇ ਸਰੀਰ ‘ਤੇ ਗੱਡੀ ਚੜ੍ਹਾ ਦਿੱਤੀ ਸੀ।

Total Views: 188 ,
Real Estate