ਐਡਮਿੰਟਨ ਪੁਲਿਸ ਨੇ ਪੰਜਾਬੀ ਕੋਲੋਂ ਬਰਾਮਦ ਕੀਤੀ ਕੋਕੀਨ ਦੀ ਸੱਭ ਤੋਂ ਵੱਡੀ ਖੇਪ

ਐਡਮਿੰਟਨ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 1.8 ਮਿਲੀਅਨ ਡਾਲਰ ਦੀ ਕੀਮਤ ਵਾਲੀ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕਰਨ ਤੋਂ ਬਾਅਦ ਸਿਟੀ ਪੁਲਿਸ ਦੇ ਇਤਿਹਾਸ ਵਿਚ ਸੱਭ ਤੋਂ ਵੱਡੇ ਕੋਕੀਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਸਥਾਨਕ ਪੁਲਿਸ ਨੇ ਦਸਿਆ ਕਿ ਗੈਂਗ ਸੁਪ੍ਰੈਸ਼ਨ ਟੀਮ (ਜੀਐਸਟੀ) ਨੇ ਸਤੰਬਰ ਵਿਚ ਇਕ ਡਰੱਗ ਤਸਕਰੀ ਫਾਈਲ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ 27 ਅਕਤੂਬਰ 2023 ਵਾਲੇ ਦਿਨ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ। ਇਸ ਸਬੰਧੀ 40 ਸਾਲਾ ਵਿਅਕਤੀ ਰਣਧੀਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਹੁਣ ਉਸ ਦੀ 8 ਨਵੰਬਰ, 2023 ਨੂੰ ਅਦਾਲਤ ਵਿਚ ਪੇਸ਼ੀ ਹੋਣ ਦੀ ਉਮੀਦ ਹੈ। ਸਿਟੀ ਪੁਲਿਸ ਗਨ ਅਤੇ ਗੈਂਗ ਸੈਕਸ਼ਨ ਦੇ ਸਟਾਫ ਸਾਰਜੈਂਟ ਐਰਿਕ ਸਟੀਵਰਟ ਨੇ ਕਿਹਾ ਕਿ ਐਡਮਿੰਟਨ ਪੁਲਿਸ ਸਰਵਿਸ ਦੇ ਇਤਿਹਾਸ ਵਿਚ ਇਹ ਸੱਭ ਤੋਂ ਵੱਡੀ ਕੋਕੀਨ ਦੀ ਖੇਪ ਜ਼ਬਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੱਭ ਤੋਂ ਵੱਡੀ ਕੋਕੀਨ ਜ਼ਬਤ ਅਗਸਤ 2013 ਵਿਚ 28 ਕਿਲੋਗ੍ਰਾਮ ਜ਼ਬਤ ਕੀਤੀ ਗਈ ਸੀ। ਇਸ ਬਰਾਮਦਗੀ ਨਾਲ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਨੱਥ ਪਵੇਗੀ ਕਿਉਂਕਿ ਅਸੀਂ ਉਨ੍ਹਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜੋ ਸਾਡੇ ਕਮਜ਼ੋਰ ਭਾਈਚਾਰੇ ਦੇ ਮੈਂਬਰਾਂ ਦਾ ਸ਼ਿਕਾਰ ਕਰ ਰਹੇ ਹਨ।”

Total Views: 149 ,
Real Estate