ਅਮਰੀਕਾ ਦਾ ਭਾਰਤੀਆਂ ਨੂੰ ਵਿਜ਼ਟਰ ਵੀਜ਼ੇ ਦਾ ਉਡੀਕ ਸਮਾਂ ਘਟਿਆ

ਅਮਰੀਕਾ ਦੇ ਵਿਜ਼ਟਰ ਵੀਜੇ ਲਈ ਉਡੀਕ ਸਮਾਂ 542 ਦਿਨ ਤੋਂ ਘਟ ਕੇ ਸਿਰਫ 37 ਦਿਨ ਰਹਿ ਗਿਆ ਹੈ ਅਤੇ ਇਸ ਦਾ ਮੁੱਖ ਕਾਰਨ ਨਵੀਂ ਦਿੱਲੀ ਸਥਿਤ ਅੰਬੈਸੀ ਵੱਲੋਂ ਢਾਈ ਲੱਖ ਵੀਜ਼ਾ ਇੰਟਰਵਿਊ ਸਲੋਟ ਜਾਰੀ ਕਰਨਾ ਦੱਸਿਆ ਜਾ ਰਿਹਾ ਹੈ। ਟੂਰਿਸਟ ਅਤੇ ਬਿਜ਼ਨਸ ਕੈਟੇਗਰੀਜ਼ ਵਿੱਚ ਸਭ ਤੋਂ ਵੱਧ ਫਾਇਦਾ ਪਹਿਲੀ ਵਾਰ ਇੰਟਰਵਿਊ ਲਈ ਪੁੱਜਣ ਵਾਲਿਆਂ ਨੂੰ ਹੋਵੇਗਾ। ਦਿੱਲੀ ਵਿਖੇ ਇੰਟਰਵਿਊ ਦਾ ਉਡੀਕ ਸਮਾਂ ਭਾਵੇਂ ਕਾਫੀ ਹੱਦ ਤੱਕ ਘਟ ਗਿਆ ਹੈ ਪਰ ਮੁੰਬਈ, ਚੇਨਈ ਅਤੇ ਹੈਦਰਾਬਾਦ ਦੇ ਕੌਂਸਲੇਟਸ ਵਿਚ ਇਹ ਹੁਣ ਵੀ ਕਾਫ਼ੀ ਜ਼ਿਆਦਾ ਨਜ਼ਰ ਆ ਰਿਹਾ ਹੈ। ਮੁੰਬਈ ਵਿਖੇ ਵੀਜ਼ਾ ਇੰਟਰਵਿਊ ਵਾਸਤੇ 322 ਦਿਨ ਉਡੀਕ ਕਰਨੀ ਪੈ ਰਿਹਾ ਹੈ ਜਦਕਿ ਪਿਛਲੇ ਹਫਤੇ ਉਡੀਕ ਸਮਾਂ 596 ਦਿਨ ਦਰਜ ਕੀਤਾ ਗਿਆ। ਚੇਨਈ ਵਿਖੇ 341 ਦਿਨ ਬਾਅਦ ਵੀਜਾ ਇੰਟਰਵਿਊ ਆਉਣ ਦੇ ਆਸਾਰ ਹਨ ਜਦਕਿ ਪਿਛਲੇ ਹਫਤੇ ਤੱਕ ਡੇਢ ਸਾਲ ਦੀ ਉਡੀਕ ਕਰਨੀ ਪੈ ਰਹੀ ਸੀ।

Total Views: 155 ,
Real Estate