ਯੁਵਕ ਮੇਲੇ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਬੇਮਿਸਾਲ ਪ੍ਰਤਿਭਾ ਦਾ ਜਸ਼ਨ : ਡੀਨ ਅਕਾਦਮਿਕ ਮਾਮਲੇ
ਲੋਕ ਸਾਜ਼ਾਂ, ਲੋਕ ਧੁਨਾਂ ਅਤੇ ਲੋਕ ਪਹਿਰਾਵੇ ਨਾਲ ਗੜੁੱਚ ਰਿਹਾ ਪਹਿਲਾ ਦਿਨ
ਘੜ੍ਹਾ ਵੱਜਦਾ, ਘੜੋਲੀ ਵੱਜਦੀ ਤੇ ਕਿਤੇ ਗਾਗਰ ਵੱਜਦੀ ਸੁਣ……….
ਅੰਮ੍ਰਿਤਸਰ, 18 ਅਕਤੂਬਰ, 2023 – (PNO)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ਼ੁਰੂ ਹੋਏ ਸੀ ਜ਼ੋਨ ਯੁਵਕ ਮੇਲੇ ਦਾ ਪਹਿਲਾ ਦਿਨ ਲੋੋਕ ਸਾਜ਼ਾਂ, ਲੋਕ ਧੁਨਾਂ ਅਤੇ ਲੋਕ ਨਾਚਾਂ ਦੇ ਨਾਂ ਰਿਹਾ। ਰਿਵਾਇਤੀ ਪਹਿਰਾਵੇ ਵਿਚ ਵਿਿਦਆਰਥੀਆਂ ਨੇ ਵੱਖ ਵੱਖ ਸਾਜ਼ਾਂ ਦੇ ਨਾਲ ਵੱਖ ਵੱਖ ਧੁਨਾਂ ਦੇ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਦਰਸ਼ਕ ਮੰਤਰ ਮੁਗਧ ਹੋਏ ਰਹੇ। ਰਹਿੰਦੀ ਕਸਰ ਪੰਜਾਬ ਦੇ ਲੋਕ ਨਾਚ ਭੰਗੜੇ ਨੇ ਪੂਰੀ ਕਰ ਦਿੱਤੀ। ਤਿੰਨ ਦਿਨ ਚੱਲਣ ਵਾਲੇ ਇਸ ਯੁਵਕ ਮੇਲੇ ਦੇ ਪਹਿਲੇ ਦਿਨ ਨੇ ਵਿਿਦਆਰਥੀ ਅਤੇ ਦਰਸ਼ਕਾਂ ਨੂੰ ਆਪਣੀ ਅਮੀਰ ਵਿਰਸੇ ਦੀਆਂ ਰਿਵਾਇਤਾਂ ਨਾਲ ਜੋੜਨ ਦਾ ਕੰਮ ਕੀਤਾ। ਯੂਨੀਵਰਸਿਟੀ ਦੇ ਪ੍ਰਸਿੱਧ ਦਸਮੇਸ਼ ਆਡੀਟੋਰੀਅਮ ਵਿਖੇ ਬੜੇ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਸ਼ੁਰੂ ਹੋਏ ਇਸ ਯੁਵਕ ਮੇਲੇ ਦਾ ਆਨੰਦ ਲੈਣ ਲਈ ਵਿਿਦਆਰਥੀ ਦਾ ਜੋਸ਼ ਵੇਖਣ ਵਾਲਾ ਸੀ। ਪੂਰੀ ਤਰ੍ਹਾਂ ਭਰੇ ਦਸਮੇਸ਼ ਆਡੀਟੋਰੀਅਮ ਵਿਚ ਲੋਕ ਸਾਜ਼ਾਂ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਏ ਇਸ ਮੇਲੇ ਵਿਚ ਭਾਂਤ ਭਾਂਤ ਦੇ ਲੋਕ ਸਾਜ਼ ਵੱਜ ਰਹੇ ਸਨ ਜਿਨ੍ਹਾਂ ਦੇ ਕੇਂਦਰ ਵਿਚ ਰੱਖੇੇ ਨਗਾਰੇ ਦੀ ਅਵਾਜ਼ ਦਰਸ਼ਕਾਂ ਨੂੰ ਕੀਲ ਰਹੀ ਸੀ। ਅੱਜ ਹੋਏ ਇਨ੍ਹ੍ਹਾਂ ਸਾਜ਼ਾਂ ਦੇ ਮੁਕਾਬਲੇ ਵਿਚ ਵੱਖ ਵੱਖ ਸਾਜ਼ ਜਿਵੇਂ ਨਗਾਰਾ, ਢੋਲ, ਸਾਰੰਗੀ, ਢੱਡ, ਬੰਸਰੀ, ਸੰਖ, ਇਕ ਤਾਰਾ, ਬੁਚਕੂ, ਡਫ, ਡਫਲੀ, ਵੰਝਲੀ, ਘੜਾ, ਤੂੰਬੀ, ਢੋਲਕੀ, ਅਲਗੋਜ਼ੇ, ਘੰੁਗਰੂ, ਕਾਟੋ, ਕੈਂਚੀ, ਡਮਰੂ, ਚਿਮਟਾ, ਛੈਣੇ, ਬੀਨ, ਘੁੰਗਰੂਆਂ ਵਾਲੀ ਡਾਂਗ ਆਦ ਸ਼ਾਮਿਲ ਸਨ। ਇਹਨਾਂ ਸਾਜ਼ਾਂ ਦੀਆਂ ਤਰੰਗਤ ਧੁਨਾਂ ਅਤੇ ਮਨਮੋਹਕ ਤਾਲਾਂ ਨੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਬਲਕਿ ਰਵਾਇਤੀ ਲੋਕ ਸੰਗੀਤ ਦੀ ਮਹੱਤਤਾ ਦੇ ਪ੍ਰਮਾਣ ਨੂੰ ਵੀ ਪ੍ਰਗਟਾਇਆ। ਰਿਵਾਇਤੀ ਪਹਿਰਾਵੇ ਵਿਚ ਸਜ਼ੇ ਵਿਿਦਆਰਥੀ ਕਲਾਕਾਰਾਂ ਦੀ ਪੰਜਾਬ ਦੇ ਵਿਰਸੇ ਨੂੰ ਓਤਪੋਤ ਕਰਦੀਆਂ ਪੇੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਫੈਸਟੀਵਲ ਦਾ ਰਸਮੀ ਉਦਘਾਟਨ ਵਿਿਦਆਰਥੀ ਭਲਾਈ ਦੇ ਡੀਨ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕੀਤਾ, ਜਿਨ੍ਹਾਂ ਨੇ ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ। ਯੁਵਕ ਭਲਾਈ ਦੇ ਇੰਚਾਰਜ ਡਾ. ਅਮਨਦੀਪ ਸਿੰਘ ਅਤੇ ਹੋਰ ਟੀਮ ਮੈਂਬਰ ਇਸ ਮੌਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮਾਗਮ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਵਿਿਦਆਰਥੀ-ਕਲਾਕਾਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਯੁਵਕ ਮੇਲੇ ਸਿਰਫ਼ ਆਮ ਮੇਲਿਆਂ ਵਰਗੇ ਨਹੀਂ ਹਨ ਸਗੋਂ ਇਨ੍ਹਾਂ ਯੁਵਕ ਮੇਲਿਆਂ ਵਿਚ ਯੂਨੀਵਰਸਿਟੀ ਅਤੇ ਇਸ ਦੇ ਨਾਲ ਸਬੰਧਤ ਕਾਲਜਾਂ ਕੋਲ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਤੋਰਨ ਦੀ ਅਜਿਹੀ ਬੇਮਿਸਾਲ ਪ੍ਰਤਿਭਾ ਦਾ ਹੈ ਜੋ ਇਸ ਯੁਵਕ ਮੇਲੇ ਵਿਚ ਜਸ਼ਨ ਦੀ ਤਰ੍ਹਾਂ ਹੈ। ਇਸ ਵਿਚ ਵਿਿਦਆਰਥੀ ਕਲਾਕਾਰਾਂ ਦੀ ਰਚਨਾਤਮਕਤਾ ਅਤੇ ਕਲਾਤਮਕਤਾ ਸਿਖਰਾਂ ਨੂੰ ਛੂਹਦੀ ਹੈ।
ਲੋਕ ਸਾਜ਼ਾਂ, ਭੰਗੜਾ ਅਤੇ ਗਰੁੱਪ ਡਾਂਸ ਤੋਂ ਇਲਾਵਾ ਗੁਰੂ ਨਾਨਕ ਭਵਨ ਦੀ ਸਟੇਜ ‘ਤੇ ਵਾਰ ਗਾਇਨ, ਕਵੀਸ਼ਰੀ, ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ ਅਤੇ ਨਾਨ-ਪਰਕਸ਼ਨ ਅਤੇ ਕਲਾਸੀਕਲ ਵੋਕਲ ਦੇ ਮੁਕਾਬਲੇ ਕਰਵਾਏ ਗਏ। ਆਰਕੀਟੈਕਚਰ ਵਿਭਾਗ ਦੀ ਸਟੇਜ ‘ਤੇ ਪੇਂਟਿੰਗ ਆਨ ਦਾ ਸਪਾਟ, ਕਾਰਟੂਨਿੰਗ, ਕੋਲਾਜ, ਕਲੇ ਮਾਡਲੰਿਗ, ਆਨ ਦਾ ਸਪਾਟ ਫੋਟੋਗ੍ਰਾਫੀ ਅਤੇ ਇੰਸਟੌਲੇਸ਼ਨ ਦੇ ਮੁਕਾਬਲੇ ਕਰਵਾਏ ਗਏ ਅਤੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕੁਇਜ਼ ਪ੍ਰੀਲਿਮਨਰੀ ਦਾ ਆਯੋਜਨ ਕੀਤਾ ਗਿਆ।
ਡਾ: ਅਮਨਦੀਪ ਸਿੰਘ ਨੇ ਦੱਸਿਆ ਕਿ 19 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿਖੇ ਕਾਸਟਿਊਮ ਪਰੇਡ, ਮਾਈਮ, ਮਿਿਮਕਰੀ, ਸਕਿੱਟ ਅਤੇ ਵਨ ਐਕਟ ਪਲੇਅ ਹੋਵੇਗਾ ਅਤੇ ਸਮੂਹ ਸ਼ਬਦ/ਭਜਨ, ਸਮੂਹ ਗੀਤ ਭਾਰਤੀ, ਗੀਤ/ਗਜ਼ਲ, ਲੋਕ ਗੀਤ ਮੁਕਾਬਲੇ ਕਰਵਾਏ ਜਾਣਗੇ। ਗੁਰੂ ਨਾਨਕ ਭਵਨ ਆਡੀਟੋਰੀਅਮ ਆਰਕੀਟੈਕਚਰ ਵਿਭਾਗ ਦੀ ਸਟੇਜ ‘ਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਪੋਸਟਰ ਮੇਕਿੰਗ ਅਤੇ ਕਾਨਫਰੰਸ ਹਾਲ ‘ਚ ਪੋਇਟਿਕਲ ਸਿੰਪੋਜ਼ੀਅਮ, ਭਾਸ਼ਣ ਅਤੇ ਵਾਦ-ਵਿਵਾਦ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਕਲਾਸੀਕਲ ਡਾਂਸ ਅਤੇ ਗਿੱਧਾ ਅਤੇ ਗੁਰੂ ਨਾਨਕ ਭਵਨ ਵਿੱਚ ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸਾਂਗ ਅਤੇ ਵੈਸਟਰਨ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦਿਨ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ ਜਾਵੇਗਾ।
ਨਗਾਰੇ ਦੀ ਚੋਟ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ‘ਸੀ’ ਜ਼ੋਨ ਯੁਵਕ ਮੇਲਾ ਸ਼ੁਰੂ
Total Views: 663 ,
Real Estate