ਭਾਜਪਾ ਤੇ ਅਕਾਲੀ ਦਲ ਵਿਚਾਲੇ ਹੋਵੇਗਾ ਗਠਜੋੜ?

ਪੰਜਾਬ ‘ਚ ਚੱਲ ਰਹੀਆਂ ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਹਾਈਕਮਾਂਡ ਵਿਚਾਲੇ ਸਭ ਠੀਕ ਹੋ ਚੁੱਕਾ ਹੈ ਗਠਜੋੜ ਦਾ ਐਲਾਨ ਜਲਦ ਹੋ ਸਕਦਾ ਹੈ। 2024 ਲੋਕ ਸਭਾ ਅਤੇ ਅਗਲ਼ੀਆਂ ਵਿਧਾਨ ਸਭਾ ਸੀਟਾਂ ਦੀ ਵੰਡ ਦੇ ਫਾਰਮੂਲੇ ‘ਤੇ ਵੀ ਸਹਿਮਤੀ ਬਣੀ ਹੈ। ਸੁਖਬੀਰ ਬਾਦਲ ਇਸ ਸਬੰਧੀ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਕਰ ਰਹੇ ਹਨ। ਉਨ੍ਹਾਂ ਨੇ ਵਿਧਾਨ ਸਭਾ ਹਲਕਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਇੰਚਾਰਜਾਂ ਦੀ ਮੀਟਿੰਗ ਵੀ ਅਗਲੇ ਦਿਨਾਂ ‘ਚ ਬੁਲਾਈ ਹੈ।

Total Views: 104 ,
Real Estate