ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੁੱਲ੍ਹੀ ਚੇਤਾਵਨੀ ਦਿਤੀ। ਸੀਐਮ ਮਾਨ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਅਪਣੇ ਭਤੀਜੇ ਵਲੋਂ ਖਿਡਾਰੀ ਤੋਂ ਪੈਸੇ ਮੰਗਣ ਬਾਰੇ ਜਾਣਕਾਰੀ ਜਨਤਕ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਹੁਣ ਸਾਬਕਾ ਸੀਐਮ ਚੰਨੀ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਭਗਵੰਤ ਮਾਨ ਨੂੰ ਟਵੀਟ ਛੱਡ ਕੇ ਕਾਰਵਾਈ ਕਰਨ ਲਈ ਕਿਹਾ ਹੈ।ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਆਈ ਹੈ ਤਾਂ ਜਾਂਚ ਕਰਕੇ ਫਾਰਮ ਭਰੋ। ਟਵੀਟ ਟਵੀਟ ਖੇਡਣ ਦਾ ਕੀ ਮਤਲਬ ਹੈ। ਮੈਂ ਗੁਰੂਘਰ ਵਿਚ ਆਪਣਾ ਪੱਖ ਪੇਸ਼ ਕੀਤਾ ਹੈ। ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਧਰਤੀ ‘ਤੇ ਕੋਈ ਝੂਠੀ ਸਹੁੰ ਨਹੀਂ ਚੁੱਕ ਸਕਦਾ। ਮੈਂ ਉਸ ਧਰਤੀ ਦਾ ਭਗਤ ਹਾਂ। ਜੇ ਮੈਂ ਗਲਤ ਹਾਂ ਤਾਂ ਮੈਨੂੰ ਚੁੱਕ ਲਵੋ। ਮੈਂ ਇਸ ਦੀ ਸਹੁੰ ਖਾਂਦਾ ਹਾਂ, ਹਜ਼ਾਰਾਂ ਲੋਕ ਮੇਰੇ ਕੋਲ ਨੌਕਰੀ ਲਈ ਆਏ ਹੋਣਗੇ।
Total Views: 7 ,
Real Estate