5 ਸਾਲ ਦੀ ਉਮਰ ’ਚ ਹਾਦਸੇ ਦੌਰਾਨ ਗਵਾਈ ਇਕ ਬਾਂਹ, ਹੁਣ ਸਿਵਲ ਸਰਵਿਸਜ਼ ’ਚ ਹਾਸਲ ਕੀਤਾ ਰੈਂਕ

ਸਿਵਲ ਸਰਵਿਸਜ਼ ਇਮਤਿਹਾਨ 2022 ਵਿਚ 760ਵਾਂ ਰੈਂਕ ਹਾਸਲ ਕਰਨ ਵਾਲੀ ਅਖਿਲਾ ਬੀਐਸ ਨੇ ਅਪਣੀ ਅਪੰਗਤਾ ਨੂੰ ਸਫ਼ਲਤਾ ਦੇ ਰਾਹ ਵਿਚ ਅੜਿੱਕਾ ਨਹੀਂ ਬਣਨ ਦਿਤਾ। ਪੰਜ ਸਾਲ ਦੀ ਉਮਰ ਵਿਚ ਬੱਸ ਹਾਦਸੇ ਵਿਚ ਅਪਣੀ ਸੱਜੀ ਬਾਂਹ ਗਵਾਉਣ ਵਾਲੀ 28 ਸਾਲਾ ਅਖਿਲਾ ਨੇ ਦੇਸ਼ ਦੀ ਸਭ ਤੋਂ ਵੱਕਾਰੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 28 ਸਾਲਾ ਅਖਿਲਾ 11 ਸਤੰਬਰ 2000 ਨੂੰ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।ਹਾਦਸੇ ਵਿਚ ਉਸ ਦੀ ਸੱਜੀ ਬਾਂਹ ਮੋਢੇ ਤੋਂ ਹੇਠਾਂ ਤਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਉਸ ਨੂੰ ਜਰਮਨੀ ਵਿਚ ਡਾਕਟਰਾਂ ਨਾਲ ਸਲਾਹ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਭਾਰਤ ‘ਚ ਜਰਮਨ ਮੈਡੀਕਲ ਟੀਮ ਵਲੋਂ ਜਾਂਚ ਕਰਨ ਤੋਂ ਬਾਅਦ ਵੀ ਅਖਿਲਾ ਦੇ ਹੱਥ ਠੀਕ ਨਹੀਂ ਹੋਏ ਅਤੇ ਉਸ ਨੂੰ ਬਾਂਹ ਗਵਾਉਣੀ ਪਈ।ਅਖਿਲਾ ਦੇ ਪਰਿਵਾਰ ਮੁਤਾਬਕ ਹਾਦਸੇ ਤੋਂ ਬਾਅਦ ਅਖਿਲਾ ਨੇ ਅਪਣੇ ਰੋਜ਼ਾਨਾ ਦੇ ਕੰਮ ਖੱਬੇ ਹੱਥ ਨਾਲ ਕਰਨੇ ਸ਼ੁਰੂ ਕਰ ਦਿਤੇ ਅਤੇ ਖੱਬੇ ਹੱਥ ਨਾਲ ਲਿਖਣਾ ਸਿੱਖ ਲਿਆ। ਉਸ ਨੇ ਸਭ ਤੋਂ ਵੱਧ ਅੰਕਾਂ ਨਾਲ ਅਪਣੀ ਬੋਰਡ ਪ੍ਰੀਖਿਆ ਪਾਸ ਕੀਤੀ।

Total Views: 67 ,
Real Estate