YouTube ਤੇ ਵਿਊਜ਼ ਲੈਣ ਲਈ ਜਹਾਜ਼ ਹੀ ਕਰੈਸ਼ ਕਰ ਦਿੱਤਾ

ਸੋਸ਼ਲ ਮੀਡੀਆ ‘ਤੇ ਲਾਈਕਸ, ਸ਼ੇਅਰ ਅਤੇ ਵਿਊਜ਼ ਲੈਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਅਮਰੀਕਾ ਦੇ ਇਕ ਯੂਟਿਊਬਰ ਨੇ ਯੂਟਿਊਬ ‘ਤੇ ਵਿਊਜ਼ ਲੈਣ ਲਈ ਆਪਣਾ ਜਹਾਜ਼ ਹੀ ਕਰੈਸ਼ ਕਰ ਦਿੱਤਾ। ਹੁਣ ਉਸ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਮਰੀਕੀ ਯੂਟਿਊਬਰ ਨੇ ਖੁਦ ਮੰਨਿਆ ਹੈ ਕਿ ਉਸ ਨੇ ਇਹ ਹੈਰਾਨ ਕਰਨ ਵਾਲਾ ਕਾਰਨਾਮਾ ਵਿਊਜ਼ ਲੈਣ ਲਈ ਕੀਤਾ ਹੈ। ਆਪਣੇ ਜਹਾਜ਼ ਨੂੰ ਕ੍ਰੈਸ਼ ਕਰਨ ਵਾਲੇ ਅਮਰੀਕੀ ਬੰਦੇ ਦਾ ਨਾਂ ਟ੍ਰੇਵਰ ਜੈਕਬ ਹੈ।ਇਸ ਬੰਦੇ ਨੇ ਆਪਣੇ ਜਹਾਜ਼ ਨੂੰ ਕਰੈਸ਼ ਕਰਨ ਦੇ ਨਾਲ-ਨਾਲ ਹਾਦਸੇ ਵਾਲੀ ਥਾਂ ਦੀ ਵੀ ਸਫਾਈ ਕਰ ਦਿੱਤੀ। ਅਜਿਹਾ ਕਰਕੇ ਉਸ ਨੂੰ ਸੰਘੀ ਜਾਂਚ ਵਿੱਚ ਰੁਕਾਵਟ ਪਾਉਣ ਦਾ ਦੋਸ਼ੀ ਪਾਇਆ ਗਿਆ ਹੈ। ਦੱਸ ਦੇਈਏ ਕਿ ਟ੍ਰੇਵਰ ਦੇ ਪਲੇਨ ਕ੍ਰੈਸ਼ ਦੇ ਵੀਡੀਓ ਯੂਟਿਊਬ ‘ਤੇ 31 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਨੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ 29 ਸਾਲਾ ਜੈਕਬ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ।

Total Views: 731 ,
Real Estate