ਗੋ ਫਸਟ ਦੀਆਂ 2 ਉਡਾਣਾਂ ਬੰਦ ਹੋਣ ਦੇ ਬਾਅਦ ਏਅਰ ਇੰਡੀਆ ਨੇ ਸ਼ੁਰੂ ਕੀਤੀ ਅੰਮ੍ਰਿਤਸਰ-ਮੁੰਬਈ ਫਲਾਈਟ

ਅੰਮ੍ਰਿਤਸਰ ਏਅਰਪੋਰਟ ਤੋਂ ਗੋ ਫਸਟ ਏਅਰਲਾਈਨਸ ਦੀ ਮੁੰਬਈ ਲਈ ਦੋ ਫਲਾਈਟਾਂ ਬੰਦ ਹੋ ਜਾਣ ਦੇ ਬਾਅਦ ਏਅਰ ਇੰਡੀਆ ਨੇ ਨਵਾਂ ਕਦਮ ਚੁੱਕਿਆ ਹੈ। ਇਸੇ ਸਾਲ ਫਰਵਰੀ 2023 ਵਿਚ ਬੰਦ ਕੀਤੀ ਜਾ ਚੁੱਕੀ ਆਪਣੀ ਫਲਾਈਟ ਨੂੰ ਏੇਅਰ ਇੰਡੀਆ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਏਅਰ ਇੰਡੀਆ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਏਅਰ ਇੰਡੀਆ ਨੇ ਇਸ ਫਲਾਈਟ ਦੇ ਸਮੇਂ ਨੂੰ ਟੂਰਿਜ਼ਮ ਤੇ ਵਪਾਰ ਨੂੰ ਧਿਆਨ ਵਿਚ ਰੱਖਦੇ ਹੋਏ ਚੁਣਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਫਲਾਈਟ 20 ਮਈ ਤੋਂ ਉਡਾਣ ਭਰੇਗੀ। ਏਅਰ ਇੰਡੀਆ ਦੀ ਏਅਰਬੱਸ A320/321 (140-180 ਤੱਕ ਸੀਟ) ਅੰਮ੍ਰਿਤਸਰ ਤੋਂ ਰੋਜ਼ਾਨਾ ਮੱਧ ਰਾਤ 1.35 ਵਜੇ ਉਡਾਣ ਭਰੇਗੀ ਜੋ ਸਵੇਰੇ 4.20 ਵਜੇ ਮੁੰਬਈ ਪਹੁੰਚ ਜਾਵੇਗੀ।
ਦੂਜੇ ਪਾਸੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਰਾਓ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਫਲਾਈਟ ਰਾਤ 10 ਵਜੇ ਉਡਾਣ ਭਰੇਗੀ ਜੋ 2 ਘੰਟੇ 55 ਮਿੰਟ ਦਾ ਸਫਰ ਤੈਅ ਕਰਨ ਦੇ ਬਾਅਦ ਰਾਤ 12.55 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰੇਗੀ।

Total Views: 128 ,
Real Estate