ਮਹਾਰਾਸ਼ਟਰ ਠਾਕਰੇ ਸਰਕਾਰ ਮਾਮਲਾ: ਰਾਜਪਾਲ ਅਤੇ ਸਪੀਕਰ ਦੋਵਾਂ ਦਾ ਫ਼ੈਸਲਾ ਗ਼ਲਤ ਸੀ-ਸੁਪਰੀਮ ਕੋਰਟ

ਸ਼ਿਵ ਸੈਨਾ ਵਿਵਾਦ ‘ਤੇ ਸੁਪਰੀਮ ਕੋਰਟ ਨੇ ਕਿਹਾ, ਰਾਜਪਾਲ ਅਤੇ ਸਪੀਕਰ ਦੋਵਾਂ ਦਾ ਫ਼ੈਸਲਾ ਗ਼ਲਤ ਸੀ ਸ਼ਿਵ ਸੈਨਾ ਵਿਵਾਦ ‘ਤੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਕਿਹਾ ਹੈ ਕਿ ਉਹ ਊਧਵ ਠਾਕਰੇ ਸਰਕਾਰ ਨੂੰ ਬਹਾਲ ਨਹੀਂ ਕਰ ਸਕਦੀ ਕਿਉਂਕਿ ਉਸ ਨੇ ਬਿਨਾਂ ਫਲੋਰ ਟੈਸਟ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।ਹਾਲਾਂਕਿ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਫ਼ਲੋਰ ਟੈਸਟ ‘ਤੇ ਰਾਜਪਾਲ ਦਾ ਫ਼ੈਸਲਾ ਅਤੇ ਵਹਿਪ ਦੀ ਨਿਯੁਕਤੀ ‘ਤੇ ਸਪੀਕਰ ਦਾ ਫ਼ੈਸਲਾ, ਦੋਵੇਂ ਗ਼ਲਤ ਸਨ।ਸੁਪਰੀਮ ਕੋਰਟ ਨੇ ਕਿਹਾ ਕਿ ਉਹ ਮਹਾਵਿਕਾਸ ਅਗਾੜੀ ਦੀ ਸਰਕਾਰ ਨੂੰ ਬਹਾਲ ਨਹੀਂ ਕਰ ਸਕਦੀ ਹੈ ਕਿਉਂਕਿ ਊਧਵ ਠਾਕਰੇ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇ ਦਿੱਤਾ ਸੀ।ਸੁਪਰੀਮ ਕੋਰਟ ਨੇ ਕਿਹਾ, “ਅਸੀਂ ਊਧਵ ਠਾਕਰੇ ਦੇ ਅਸਤੀਫ਼ੇ ਨੂੰ ਰੱਦ ਨਹੀਂ ਕਰ ਸਕਦੇ, ਇਸ ਲਈ ਮਹਾਵਿਕਾਸ ਅਗਾੜੀ ਸਰਕਾਰ ਨੂੰ ਸੱਤਾ ਵਿੱਚ ਵਾਪਸ ਨਹੀਂ ਲਿਆਇਆ ਜਾ ਸਕਦਾ।”ਸ਼ਿਵ ਸੈਨਾ ਵਿਵਾਦ ਦੀ ਸੁਣਵਾਈ ਲਈ ਗਠਿਤ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਐੱਮਆਰ ਸ਼ਾਹ, ਜਸਟਿਸ ਕ੍ਰਿਸ਼ਨਾ ਮੁਰਾਰੀ, ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਪੀਐੱਸ ਨਰਸਿਮਹਾ ਦੀ ਸੰਵਿਧਾਨਕ ਬੈਂਚ ਨੇ 14 ਫ਼ਰਵਰੀ 2023 ਨੂੰ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਅਤੇ 16 ਮਾਰਚ ਨੂੰ ਰਾਖਵਾਂ ਰੱਖਣ ਦਾ ਹੁਕਮ ਦਿੱਤਾ ਸੀ।

Total Views: 71 ,
Real Estate