ਘਰ ਦੀ ਦੇਖਭਾਲ ਕਰਨ ਵਾਲੀਆਂ ਔਰਤਾਂ ਦੇ ਕੰਮ ਨੂੰ ਲੋਕ ਆਮ ਤੌਰ ‘ਤੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਸਪੇਨ ਦੀ ਇਕ ਅਦਾਲਤ ਨੇ ਅਜਿਹਾ ਫੈਸਲਾ ਦਿੱਤਾ ਹੈ, ਜਿਸ ‘ਚ ਅਦਾਲਤ ਨੇ ਔਰਤਾਂ ਦੁਆਰਾ ਕੀਤੇ ਜਾਂਦੇ ਘਰੇਲੂ ਕੰਮ ਨੂੰ ਮਹੱਤਵਪੂਰਨ ਮੰਨਿਆ । ਪਤੀ ਨੂੰ ਆਪਣੀ ਸਾਬਕਾ ਪਤਨੀ ਨੂੰ 25 ਸਾਲਾਂ ਤੱਕ ਘਰੇਲੂ ਕੰਮ ਕਰਵਾਉਣ ਲਈ 204,624.86 ਯੂਰੋ ਯਾਨੀ ਲਗਭਗ 1.79 ਕਰੋੜ ਰੁਪਏ ਦੇਣ ਲਈ ਕਿਹਾ ਗਿਆ ਹੈ। ਅਦਾਲਤ ਨੇ ਘੱਟੋ-ਘੱਟ ਉਜਰਤ ਦੇ ਆਧਾਰ ‘ਤੇ ਔਰਤ ਦੇ ਕੰਮ ਦਾ ਹਿਸਾਬ ਲਗਾਇਆ। ਦਰਅਸਲ, ਸਪੇਨ ਵਿੱਚ 25 ਸਾਲ ਇਕੱਠੇ ਰਹਿਣ ਤੋਂ ਬਾਅਦ ਇੱਕ ਜੋੜੇ ਦਾ ਤਲਾਕ ਹੋ ਗਿਆ। ਦੋਵਾਂ ਦੀਆਂ ਦੋ ਧੀਆਂ ਹਨ। ਦੋਵਾਂ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ।
Total Views: 707 ,
Real Estate