ਭੁਬਨ ਬਡਿਆਕਰ, ਜਿਸ ਨੇ ‘ਕੱਚਾ ਬਦਾਮ’ ਗੀਤ ਗਾਇਆ ਹੈ। ਉਨ੍ਹਾਂ ਦਾ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਅਤੇ ਉਹ ਰਾਤੋ-ਰਾਤ ਸਟਾਰ ਬਣ ਗਏ ਪਰ ਹੁਣ ਭੁਬਨ ‘ਚ ਹਾਲਾਤ ਖਰਾਬ ਹਨ। ਭੁਬਨ ਬਡਿਆਕਰ ਦੇ ਗੀਤ ਦਾ ਕਾਪੀਰਾਈਟ ਕਿਸੇ ਹੋਰ ਨੇ ਲੈ ਲਿਆ ਹੈ। ਇਸ ਲਈ ਉਹ ਗੀਤ ਨਹੀਂ ਗਾ ਸਕਦੇ। ਉਸ ਗੀਤ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਾਪੀਰਾਈਟ ਭੇਜਿਆ ਗਿਆ। ਇਸ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਸ ਸਭ ਕਾਰਨ ਰੋਜ਼ੀ ਰੋਟੀ ਕਮਾਉਣੀ ਔਖੀ ਹੋ ਗਈ ਹੈ। ਭੁਬਨ ਨੇ ਹਾਲ ਹੀ ‘ਚ ਇਕ ਇੰਟਰਵਿਊ ਦਿੱਤਾ। ਇਸ ਇੰਟਰਵਿਊ ‘ਚ ਉਸ ਨੇ ਕਿਹਾ ਹੈ ਕਿ ਉਸ ਨਾਲ ਗੋਪਾਲ ਨਾਂ ਦੇ ਵਿਅਕਤੀ ਨੇ ਧੋਖਾਧੜੀ ਕੀਤੀ ਹੈ। ਉਸ ਨੇ 3 ਲੱਖ ਰੁਪਏ ਦੇ ਕੇ ਗੀਤ ਨੂੰ ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ। ਹੁਣ ਜਦੋਂ ਮੈਂ ਇਸ ਗੀਤ ਨੂੰ ਗਾਉਂਦਾ ਹਾਂ ਅਤੇ ਅਪਲੋਡ ਕਰਦਾ ਹਾਂ ਤਾਂ ਕਾਪੀਰਾਈਟ ਦਾ ਮੁੱਦਾ ਆ ਰਿਹਾ ਹੈ। ਉਕਤ ਵਿਅਕਤੀ ਨੇ ਭੁਗਤਾਨ ਕਰਦੇ ਸਮੇਂ ਕੁਝ ਦਸਤਾਵੇਜ਼ਾਂ ‘ਤੇ ਮੇਰੇ ਦਸਤਖਤ ਵੀ ਲੈ ਲਏ। ਮੈਂ ਅਨਪੜ੍ਹ ਹਾਂ ਮੈਨੂੰ ਇਹ ਸਭ ਸਮਝ ਨਹੀਂ ਆ ਰਿਹਾ ਅਤੇ ਮੇਰਾ ਫਾਇਦਾ ਚੁੱਕਿਆ ਹੈ। ਉਸਨੇ ਅੱਗੇ ਕਿਹਾ ਇਸ ਸਮੇਂ ਮੈਨੂੰ ਕੰਮ ਨਹੀਂ ਮਿਲ ਰਿਹਾ ਹੈ। ਹੁਣ ਮੈਂ ਸ਼ੋਅ ਵਿੱਚ ਉਹ ਗੀਤ ਵੀ ਨਹੀਂ ਗਾ ਸਕਦਾ। ਮੈਨੂੰ ਨਹੀਂ ਪਤਾ ਕਿ ਇਹ ਕਦੋਂ ਤੱਕ ਚੱਲੇਗਾ।
ਭੁਬਨ ਦਾ ‘ਕੱਚਾ ਬਦਾਮ’ ਹੋਇਆ ਖਰਾਬ !
Total Views: 241 ,
Real Estate