ਅਮਰੀਕਾ ਦੀ ‘ਬਦਨਾਮ’ ਜੇਲ੍ਹ ‘ਚੋਂ 20 ਸਾਲ ਬਾਅਦ ਰਿਹਾਅ ਹੋਏ ਪਾਕਿਸਤਾਨ ਦੇ ਰੱਬਾਨੀ ਭਰਾ

20 ਸਾਲਾਂ ਤੋਂ ਅਮਰੀਕੀ ਫੌਜ ਦੀ ਜੇਲ੍ਹ ਗੁਆਂਤਾਨਾਮੋ ਬੇ ‘ਚ ਕੈਦ ਪਾਕਿਸਤਾਨ ਦੇ ਰੱਬਾਨੀ ਭਰਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੋਵਾਂ ਨੂੰ ਉਨਾਂ ‘ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਮੁਕਤ ਕਰ ਦਿੱਤਾ ਹੈ।ਅਬਦੁਲ ਅਤੇ ਮੁਹੰਮਦ ਅਹਿਮਦ ਰੱਬਾਨੀ ਨਾਮ ਦੇ ਦੋ ਭਰਾਵਾਂ ਨੂੰ ਸਾਲ 2002 ‘ਚ ਪਾਕਿਸਤਾਨ ‘ਚ ਗ੍ਰਿਫਤਾਰ ਕੀਤਾ ਗਿਆ ਸੀ।ਅਮਰੀਕਾ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਕਿਹਾ ਹੈ ਸੀ ਕਿ ਅਬਦੁਲ ਰੱਬਾਨੀ ਅਲ-ਕਾਇਦਾ ਲਈ ਇੱਕ ਸੁਰੱਖਿਅਤ ਪਨਾਹਗਾਹ ਦਾ ਸੰਚਾਲਨ ਕਰਦੇ ਸਨ, ਜਦਕਿ ਉਨ੍ਹਾਂ ਦੇ ਭਰਾ ‘ਤੇ ਇਸ ਕੱਟੜਪੰਥੀ ਸੰਗਠਨ ਦੇ ਆਗੂਆਂ ਲਈ ਯਾਤਰਾ ਅਤੇ ਫੰਡਿੰਗ ਦਾ ਇੰਤਜ਼ਾਮ ਕਰਨ ਦੇ ਇਲਜ਼ਾਮ ਲੱਗੇ ਸਨ। ਰੱਬਾਨੀ ਭਰਾਵਾਂ ਨੇ ਕਿਹਾ ਕਿ ਸੀਆਈਏ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਆਂਤਾਨਾਮੋ ਬੇ ਭੇਜਣ ਤੋਂ ਪਹਿਲਾਂ ਤਸੀਹੇ ਦਿੱਤੇ।
ਹਾਲਾਂਕਿ ਹੁਣ ਰਿਹਾਅ ਕੀਤੇ ਜਾਣ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਹੈ।ਗੁਆਂਤਾਨਾਮੋ ਬੇ ਜੇਲ੍ਹ ਕਿਊਬਾ ਵਿਖੇ ਸਥਿਤ ਹੈ, ਜਿਸ ਨੂੰ ਸਾਲ 2002 ‘ਚ ਤਤਕਤਲੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵੱਲੋਂ ਬਣਵਾਇਆ ਗਿਆ ਸੀ।ਇਸ ਦਾ ਨਿਰਮਾਣ ਨਿਊਯਾਰਕ ‘ਤੇ 9/11 ਦੇ ਹਮਲੇ ‘ਚ ਸ਼ਾਮਲ ਸ਼ੱਕੀ ਕੱਟੜਪੰਥੀਆਂ ਨੂੰ ਕੈਦ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ। ਇਹ ਜੇਲ੍ਹ ਇੱਕ ਅਮਰੀਕੀ ਜਲ ਸੈਨਾ ਅੱਡੇ ਦੇ ਅੰਦਰ ਬਣਾਈ ਗਈ ਹੈ।
ਇਹ ਜੇਲ੍ਹ ਅਮਰੀਕਾ ਦੀ ‘ਅੱਤਵਾਦ ਖਿਲਾਫ਼ ਜੰਗ’ ਦੇ ਨਾਮ ‘ਤੇ ਤਸੀਹਿਆਂ ਦਾ ਪ੍ਰਤੀਕ ਬਣ ਕੇ ਰਹਿ ਗਈ।ਇੱਥੇ ਪੁੱਛਗਿੱਛ ਦੌਰਾਨ ਕੈਦੀਆਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਹਨ। ਇਸ ਕਾਰਨ ਇਸ ਜੇਲ੍ਹ ਨੂੰ ‘ਬਦਨਾਮ ਜੇਲ੍ਹ’ ਵੀ ਕਿਹਾ ਜਾਂਦਾ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਇੱਥੇ ਕੈਦੀਆਂ ਨੂੰ ਬਿਨ੍ਹਾਂ ਕਿਸੇ ਸੁਣਵਾਈ ਦੇ ਲੰਮੇ ਸਮੇਂ ਤੱਕ ਰੱਖ ਕੇ ਤਸੀਹੇ ਦਿੱਤੇ ਜਾਂਦੇ ਹਨ।ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਉਮੀਦ ਜਤਾਈ ਹੈ ਕਿ ਇਸ ਜੇਲ੍ਹ ਨੂੰ ਜਲਦ ਹੀ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਇੱਥੇ ਅਜੇ ਵੀ 32 ਕੈਦੀ ਮੌਜੂਦ ਹਨ। 2003 ‘ਚ ਇੱਥੇ ਇੱਕ ਸਮੇਂ ‘ਚ 680 ਕੈਦੀ ਰੱਖੇ ਗਏ ਸਨ।
Total Views: 170 ,
Real Estate