ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਸੰਯੁਕਤ ਫੋਰਸ ਦੇ ਕਮਾਂਡਰ ਮੇਜਰ ਜਨਰਲ ਐਡਵਾਰਡ ਮਿਖਾਈਲੋਵਿਚ ਮੋਸਕਾਲੋਵ ਨੂੰ ਬਰਖਾਸਤ ਕਰ ਦਿੱਤਾ। ਮੋਸਕਾਲੋਵ ਨੂੰ ਪਿਛਲੇ ਸਾਲ ਮਾਰਚ ਵਿੱਚ ਲੈਫਟੀਨੈਂਟ ਜਨਰਲ ਓਲੇਕਸੈਂਡਰ ਪਾਵਲੀਕ ਦੀ ਥਾਂ ਸੰਯੁਕਤ ਫੋਰਸ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਲੈਫਟੀਨੈਂਟ ਜਨਰਲ ਓਲੇਕਸੈਂਡਰ ਪਾਵਲੀਕ ਨੂੰ ਕੀਵ ਖੇਤਰੀ ਫੌਜੀ ਪ੍ਰਸ਼ਾਸਨ ਦਾ ਮੁਖੀ ਬਣਾਇਆ ਗਿਆ ਸੀ।
ਹਾਲਾਂਕਿ ਮੇਜਰ ਜਨਰਲ ਐਡੁਆਰਡ ਮਿਖਾਈਲੋਵਿਚ ਮੋਸਕਾਲੋਵ ਨੂੰ ਬਰਖਾਸਤ ਕਰਨ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਸਮੇਂ ਵਿੱਚ ਯੂਕ੍ਰੇਨ ਦੀ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ ‘ਤੇ ਕਈ ਵੱਡੇ ਬਦਲਾਅ ਕੀਤੇ ਹਨ। ਪਿਛਲੇ ਦਿਨੀਂ ਯੂਕ੍ਰੇਨ ਦੀ ਸਰਕਾਰ ਨੇ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਛਾਪੇ ਮਾਰੇ ਸਨ, ਜਿਸ ਤੋਂ ਬਾਅਦ ਕਈ ਉੱਚ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
Total Views: 159 ,
Real Estate