ਪੰਜਾਬ ਦੇ ਸਾਬਕਾ ਵਿਧਾਇਕ ਨਾਲ ਕੁੱਟਮਾਰ! ਮੰਗੇ 50 ਲੱਖ

ਮਾਨਸਾ ਦੇ ਬੁਢਲਾਡਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੇ ਦਫਤਰ ਵਿੱਚ ਦਾਖਲ ਹੋਕੇ 3 ਮੁਲਜ਼ਮਾਂ ਨੇ ਉਨ੍ਹਾਂ ਨੂੰ ਬੰਧਕ ਬਣਾਇਆ ਅਤੇ ਕੁੱਟਮਾਰ ਕੀਤੀ। ਸਿਰਫ਼ ਇੰਨਾਂ ਹੀ ਨਹੀਂ ਛੱਡਣ ਦੇ ਲਈ 50 ਲੱਖ ਮੰਗੇ । ਇਹ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ । ਸ਼ੁੱਕਰਵਾਰ ਸ਼ਾਮ 4 ਵਜੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਆਪਣੇ ਦਫਤਰ ਵਿੱਚ ਬੈਠੇ ਸਨ ਤਾਂ 3 ਮੁਲਜ਼ਮ ਆਏ ਅਤੇ ਹਥਿਆਰ ਦੀ ਨੌਕ ‘ਤੇ ਉਨ੍ਹਾਂ ਤੋਂ 50 ਲੱਖ ਮੰਗਣ ਲੱਗ ਗਏ । ਜਦੋਂ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ 7 ਤੋਂ 8 ਹਜ਼ਾਰ ਹਨ ਤਾਂ ਉਨ੍ਹਾਂ ਨੇ ਸਾਬਕਾ ਵਿਧਾਇਕ ਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਧਮਕੀ ਦਿੱਤੀ ਕਿ 50 ਲੱਖ ਦਾ ਇੰਤਜ਼ਾਮ ਕਰਨ । ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਫੜ ਲਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਹਾਈਵੇ ਬਣਾਉਣ ਵਾਲੇ ਠੇਕੇਦਾਰ ਦੇ ਮੁਲਾਜ਼ਮ ਸਨ ਜਿੰਨਾਂ ਨੂੰ ਪਤਾ ਚੱਲਿਆ ਕਿ ਹਾਈਵੇ ਦੀ ਜ਼ਮੀਨ ਦੇ ਮੁਆਵਜ਼ੇ ਦੇ ਰੂਪ ਵਿੱਚ ਮੰਗਤ ਰਾਏ ਬਾਂਸਲ ਨੂੰ 3 ਕਰੋੜ ਮਿਲੇ ਸਨ । ਇਸੇ ਲਈ ਉਹ 50 ਲੱਖ ਰੁਪਏ ਮੰਗਣ ਦੇ ਲਈ ਪਹੁੰਚੇ ਸਨ । ਪ

Total Views: 222 ,
Real Estate