ਭਾਸ਼ਾ ਵਿਭਾਗ ਦੁਆਰਾ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਕਰਵਾਏ ਗਏ ਹਿੰਦੀ ਸਾਹਿਤ ਸਿਰਜਣਾ ਮੁਕਾਬਲੇ

ਸ੍ਰੀ ਮੁਕਤਸਰ ਸਹਿਬ 24 ਫ਼ਰਵਰੀ( ਘੁਮਾਣ ) ਸੂਬੇ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਮੇਂ-ਸਮੇਂ ਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਰਥਕ ਉਪਰਾਲੇ ਜਾਰੀ ਹਨ। ਇਸੇ ਲੜੀ ਤਹਿਤ ਅੱਜ ਸਥਾਨਕ ਬਠਿੰਡਾ ਰੋਡ ਸਥਿਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਨੀਤ ਕੁਮਾਰ (ਆਈ.ਏ.ਐਸ) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਦੀ ਨਜ਼ਰਸਾਨੀ ਹੇਠ ਹਿੰਦੀ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਗਏ। ਵਿਸ਼ੇਸ਼ ਮਹਿਮਾਨ ਵਜੋਂ ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਸੁਭਾਸ਼ ਝਾਂਬ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦੇ ਪ੍ਰਿੰਸੀਪਲ ਦਵਿੰਦਰ ਕੁਮਾਰ ਰਜੌਰੀਆ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਰੀਤ ਕੌਰ ਸੰਧੂ ਨੇ ਇਸ ਮੌਕੇ ਵੱਖ ਵੱਖ ਸਕੂਲਾਂ ਵਿੱਚੋਂ ਆਏ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ। ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਇਸ ਮੌਕੇ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ,ਦੂਜਾ ਸਥਾਨ ਰਾਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਟੀਵਾਲਾ ਤੇ ਤੀਸਰਾ ਸਥਾਨ ਨੈਣਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ ਜਦਕਿ ਨਿਬੰਧ ਲੇਖਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਨਿਸ਼ੂ ਕੁਮਾਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੂਜਾ ਸਥਾਨ ਪੂਨਮ ਸ਼ਹੀਦ ਬਲਦੇਵ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਦਰਵਲਾ ਜਦਕਿ ਤੀਸਰਾ ਸਥਾਨ ਮੀਨੂੰ ਕੌਰ ਸਰਕਾਰੀ ਹਾਈ ਸਕੂਲ ਖੁੰਡੇ ਹਲਾਲ ਨੇ ਹਾਸਿਲ ਕੀਤਾ। ਕਹਾਣੀ ਲੇਖਣ ਵਿੱਚ ਪਹਿਲਾ ਸਥਾਨ ਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਮੋਹਲਾਂ, ਦੂਜਾ ਸਥਾਨ ਰਾਧਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਤੇ ਤੀਸਰਾ ਸਥਾਨ ਵੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਛਿੰਦਰਪਾਲ ਕੌਰ ਨੇ ਹਾਸਿਲ ਕੀਤਾ। ਕਵਿਤਾ ਲੇਖਣ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ ਸਰਕਾਰੀ ਹਾਈ ਸਮਾਰਟ ਸਕੂਲ ਭੰਗੇਵਾਲਾ ਦੂਜਾ ਸਥਾਨ ਓਮਕਾਰ ਸਰਾਕਰੀ ਸੀਨੀਅਰ ਸਮਾਰਟ ਸਕੂਲ ਲੜਕੇ ਸ੍ਰੀ ਮੁਕਤਸਰ ਸਾਹਿਬ ਤੇ ਤੀਸਰਾ ਸਥਾਨ ਅਲੀਜ਼ਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ। ਇਸ ਮੌਕੇ ਬਤੌਰ ਜੱਜ ਦੀ ਭੂਮਿਕਾ ਡਾ. ਹਰਬੰਸ ਸਿੰਘ, ਮੈਡਮ ਕਿਰਨ ਬਾਲਾ,ਮੈਡਮ ਅਮਿਤਾ ਬੇਦੀ, ਮੈਡਮ ਰਜਨੀ ਅਹੂਜਾ, ਮੈਡਮ ਗਗਨਦੀਪ ਕੌਰ ਅਤੇ ਕੁਮਾਰੀ ਸ਼ਵੇਤਾ ਨੇ ਬਾਖ਼ੂਬੀ ਨਿਭਾਈ।ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਮਿਊਜ਼ਿਕ ਅਧਿਆਪਕ ਬਿਕਰਮਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਸਮਾਜ ਸੇਵੀ ਸੰਸਥਾ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.)” ਦੇ ਸੰਸਥਾਪਕ ਪ੍ਰਧਾਨ ਤੇ ਦੁਆਰਾ “ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੋਸਇਟੀ ਫਰੀਦਕੋਟ” ,ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਸੇਵਾਦਰ ਨਰਿੰਦਰ ਸਿੰਘ ਸੰਧੂ ਦੁਆਰਾ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ “ਕੋਟਕਪੂਰਾ ਗਰੁੱਪ ਆਫ ਫੈਮਿਲੀਜ਼” ਦੇ ਸਹਿਯੋਗ ਨਾਲ ਛਪੀਆਂ ਵੱਖ ਵੱਖ ਸਮਾਜਿਕ ਵਿਸ਼ਿਆਂ ਤੇ ਚਾਨਣਾ ਪਾਉਂਦੀਆਂ ਕਾਪੀਆਂ ਵੰਡੀਆਂ। ਜ਼ਿਲ੍ਹਾ ਭਾਸ਼ਾ ਵਿਭਾਗ ਦੁਆਰਾ ਇਸ ਮੌਕੇ ਆਏ ਮਹਿਮਾਨਾਂ ਤੇ ਸਾਰੇ ਵਿਦਿਆਰਥੀਆਂ ਲਈ ਖਾਣ ਪੀਣ ਤੇ ਚਾਹ ਪਾਣੀ ਦਾ ਸੁਚੱਜਾ ਤੇ ਪੁਖਤਾ ਇੰਤਜ਼ਾਮ ਸ਼ਲਾਘਾਯੋਗ ਤੇ ਪੂਰਨ ਗੁਣਵਤਾ ਨਾਲ ਲਬਰੇਜ਼ ਸੀ।ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਸਰਟੀਫ਼ਿਕੇਟ, ਸਟੇਸ਼ਨਰੀ ਤੇ ਮੈਡਲ ਦੇ ਕੇ ਸਨਮਾਨਿਤ ਤੇ ਇਸ ਮੌਕੇ ਪੁੱਜੀਆਂ ਅਹਿਮ ਸਖਸ਼ੀਅਤਾਂ ਨੂੰ ਸ਼ੀਲਡਾਂ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Total Views: 172 ,
Real Estate