ਗਾਂਧੀਨਗਰ ਦੀ ਅਦਾਲਤ ਨੇ ਨੂੰ 2013 ਵਿੱਚ ਸਾਬਕਾ ਮਹਿਲਾ ਸ਼ਰਧਾਲੂ ਵੱਲੋਂ ਦਰਜ ਕਰਵਾਏ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਅਖੌਤੀ ਸਾਧ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 81 ਸਾਲਾ ਅਖੌਤੀ ਸਾਧ ਇਸ ਸਮੇਂ ਜੋਧਪੁਰ ਜੇਲ੍ਹ ਵਿੱਚ ਬੰਦ ਹੈ, ਜਿੱਥੇ ਉਹ 2013 ਵਿੱਚ ਰਾਜਸਥਾਨ ਵਿੱਚ ਆਪਣੇ ਆਸ਼ਰਮ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਇੱਕ ਹੋਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਸੈਸ਼ਨ ਅਦਾਲਤ ਦੇ ਜੱਜ ਡੀਕੇ ਸੋਨੀ ਨੇ ਅਦਾਲਤ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫੈਸਲਾ ਸੁਣਾਇਆ।
Total Views: 160 ,
Real Estate