ਸਾਰੀ ਧਰਤੀ ਸਾਰਾ ਅੰਬਰ ਤੇਰੇ ਲਈ…

ਸਾਰੀ ਧਰਤੀ ਸਾਰਾ ਅੰਬਰ ਤੇਰੇ ਲਈ,
ਮੈਂ ਛੱਡ ਦਿੱਤੇ ਸੁਰਖ ਸਵੇਰੇ ਤੇਰੇ ਲਈ।
ਮੈਂ ਗਫ਼ਲਤ ਵਿੱਚ ਭਟਕਿਆ ਹੋਇਆ ਰਾਹੀ ਸਾਂ,
ਤੇਰੇ ਰਾਹਾਂ ਵਾਲੇ ਕਰ ‘ਤੇ ਦੂਰ ਹਨੇਰੇ ਤੇਰੇ ਲਈ।
ਬੂੰਦ ਬੂੰਦ ਕਰ ਮੱਚਿਆ ਤੇਲ ਤੇ ਵੱਟੀ ਦੀਵੇ ਦੀ,
ਕਰ ਦਿਆਂ ਚਾਨਣ ਚਾਰ-ਚੁਫੇਰੇ , ਤੇਰੇ ਲਈ ।
ਜਦ ਨੂੰ ਚੇਤੇ ਆਉਂਣਗੇ ਤੇਲ ਤੇ ਦੀਵੇ ਵੱਟੀ ਦੇ,
ਫਿਰ ਨਹੀਂ ਲੱਭਣੇ ਦੀਵੇ ਦੋ ਜਗਦੇ ਰਹੇ ਤੇਰੇ ਲਈ
ਛੱਡ ਘੁਮਾਣਾ ਕਰਨੇ ਗਿਲਿਆਂ ਸ਼ਿਕਵਿਆਂ ਨੂੰ,
ਸੁਖ ਤਿਆਗੇ ਤੂੰ ਤਾਂ ਕੇਵਲ ਰੈਣ ਬਸੇਰੇ ਲਈ।।
ਕੱਠੀ ਕਰ ਕਰ ਸਾਰੀ ਮਹਿਕ ਗੁਲਾਬਾਂ ਦੀ,
ਪੁੱਤਾਂ ਬਾਝ ਨਾ ਦੇਂਦਾ ਕੋਈ ਵੀ ਸਕੇ ਸਕੇਰੇ ਲਈ। ਕੁਲਦੀਪ ਘੁਮਾਣ

Total Views: 185 ,
Real Estate