ਜੈਤੋ 14 ਜਨਵਰੀ (ਧਰਮਪਾਲ ਸਿੰਘ ਪੁੰਨੀ)-ਮਾਘੀ ਦੇ ਪਵਿੱਤਰ ਦਿਹਾੜੇ ’ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੈਤੋ ਵੱਲੋਂ ਸਥਾਨਕ ਗੁਰਦਵਾਰਾ ਗੰਗਸਰ ਪਾਤਸ਼ਾਹੀ ਦਸਵੀਂ ਵਿਖੇ ‘ਆਓ ਬਣੀਏ ਪੰਜਾਬੀ ਦੇ ਵਾਰਿਸ ’ ਮੁਹਿੰਮ ਤਹਿਤ ਇਕ ਪ੍ਰਦਰਸ਼ਨੀ ਲਾਈ ਗਈ ਜਿਸ ਵਿਚ ਮੌਕੇ ’ਤੇ ਪਹੁੰਚੇ ਬੱਚਿਆਂ ਤੋਂ ਪੰਜਾਬੀ ਲਿਖਣ ਦੇ ਮੁਕਾਬਲੇ ਕਰਵਾਏ ਗਏ ’ਤੇ ਜੇਤੂਆਂ ਨੂੰ ਮੌਕੇ ’ਤੇ ਹੀ ਤਗਮੇਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਸੈਕੜਿਆਂ ਦੀ ਗਿਣਤੀ ਵਿਚ ਪਹੁੰਚੇ ਬੱਚਿਆਂ ਤੋਂ ਪੈਂਤੀ ਲਿਖਣ ,ਸਿੱਖ ਇਤਿਹਾਸ ਬਾਰੇ ਜਿਵੇਂ ਕਿ ਚਾਰ ਸਾਹਿਬਜ਼ਾਦਿਆਂ ,ਪੰਜ ਪਿਆਰਿਆਂ ਅਤੇ ਦਸ ਗੁਰੂ ਸਾਹਿਬਾਨ ਦੇ ਨਾਂਮ ਆਦਿ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਟੱਡੀ ਸਰਕਲ ਮੈਂਬਰ ਮਾਸਟਰ ਕੁਲਵਿੰਦਰ ਸਿੰਘ,ਜਸਵਿੰਦਰ ਸਿੰਘ,ਰਾਕੇਸ਼ ਕੁਮਾਰ ,ਪ੍ਰਕਾਸ਼ ਸਿੰਘ, ਤੇਜਾ ਸਿੰਘ, ਗੁਰਚਰਨ ਸਿੰਘ ,ਜਸਵੰਤ ਸਿੰਘ ਅਤੇ ਪ੍ਰਕਾਸ਼ ਸਿੰਘ ਨੇ ਕਿਹਾ ਕਿ ਅੱਜਕੱਲ੍ਹ ਦੇ ਬੱਚੇ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂ ਰਹੇ ਹਨ ਉਨ੍ਹਾਂ ਵਿਚ ਆਪਣੀ ਮਾਂ ਬੋਲੀ ਪ੍ਰਤੀ ਜਾਗਰੂਕਤਾ ਪੈਂਦਾ ਕਰਨ ਲਈ ਇਹ ਉਪਰਾਲੇ ਕੀਤੇ ਜਾਂ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਬੋਲਣ,ਲਿਖਣ ਵਿਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਜਪਾਨ ,ਚੀਨ ,ਕੌਰੀਅ,ਜਰਮਨੀ,ਰੂਸ ਅਤੇ ਫਰਾਂਸ ਆਦਿ ਦੇਸ਼ਾਂ ਵਿਚ ਸਮੁੱਚੀ ਮੁੱਢਲੀ ਪੜ੍ਹਾਈ ਮਾਤ ਭਾਸ਼ਾ ਵਿਚ ਕਰਵਾਈ ਜਾਂਦੀ ਹੈ। ਇਨ੍ਹਾਂ ਦੇਸ਼ਾ ਨੇ ਉੱਚ ਤਕਨੀਕੀ ਅਤੇ ਡਾਕਟਰੀ ਵਰਗੇ ਵਿਸ਼ੇ ਵੀ ਆਪਣੀ ਭਾਸ਼ਾ ਵਿਚ ਵਿਕਸਤ ਕੀਤੇ ਹਨ । ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ।
‘ਆਓ ਬਣੀਏ ਪੰਜਾਬੀ ਦੇ ਵਾਰਿਸ ’ ਮੁਹਿੰਮ ਤਹਿਤ ਪ੍ਰਦਰਸ਼ਨੀ ਲਾਈ
Total Views: 133 ,
Real Estate