ਛੁੱਟੀ ’ਤੇ ਆਏ ਫੌਜੀ ਜਵਾਨ ਦੇ ਅਗਵਾ ਹੋਣ ਦੀ ਖਬਰ ਝੂਠੀ : ਰੱਖਿਆ ਮੰਤਰਾਲਾ

ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਫੌਜ ਦੇ ਇਕ ਜਵਾਨ ਦੇ ਅਗਵਾ ਹੋਣ ਨੂੰ ਰੱਖਿਆ ਮੰਤਰਾਲੇ ਨੇ ਝੂਠਾ ਦੱਸਿਆ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਫੌਜ ਦੇ ਜਵਾਨ ਮੁਹੰਮਦ ਯਾਸੀਨ ਭਟ ਨੁੰ ਕਾਜੀਪੋਰਾ ਚਾਦੁਰਾ ਸਥਿਤ ਉਨ੍ਹਾਂ ਦੇ ਘਰ ਤੋਂ ਸ਼ੱਕੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਗਿਆ ਹੈ।ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਫੌਜ ਦੇ ਜਵਾਨ (ਮੁਹੰਮਦ ਯਾਸੀਨ ਭਟ) ਨੂੰ ਅੱਤਵਾਦੀਆਂ ਵੱਲੋਂ ਅਗਵਾ ਕਰਨ ਦੀ ਖਬਰ ਪੂਰੀ ਤਰ੍ਹਾਂ ਗਲਤ ਹੈ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਮੀਡੀਆ ਵਿਚ ਜੋ ਖਬਰ ਚਲ ਰਹੀ ਹੈ, ਉਹ ਵੀ ਗਲਤ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਇਹ ਖਬਰ ਆਈ ਸੀ ਕਿ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਮੁਹੰਮਦ ਯਾਸੀਨ ਭਟ 26 ਫਰਵਰੀ ਤੋਂ 31 ਮਾਰਚ ਤੱਕ ਛੁੱਟੀਆਂ ਕੱਟਣ ਘਰ ਆਇਆ ਹੋਇਆ ਸੀ। ਇਸ ਦੌਰਾਨ ਜਵਾਨ ਯਾਸੀਨ ਭਟ ਨੂੰ ਅਗਵਾ ਕਰ ਲਿਆ ਗਿਆ ਹੈ।

Total Views: 61 ,
Real Estate