ਗਰਮੀਆਂ ਸਰਦੀਆਂ ਦਾ ਮੌਸਮ ਆਉਦਾ ਜਾਂਦਾ ਰਹਿੰਦਾ ਹੈ।ਇੰਨਾਂ ਮੌਸਮਾਂ ‘ਚ ਹਰੇਕ ਰੋਗ ਵੱਧਦਾ ਘੱਟਦਾ ਰਹਿੰਦਾ ਹੈ।ਜਦੋ ਠੰਢ ਦਾ ਮੌਸਮ ਵੱਧਦਾ ਹੈ।ਧੂੰਦ,ਕੋਰਾ ਪੈਂਦਾ ਤਾਂ ਕੜ੍ਹਾਕੇ ਦੀ ਠੰਢ ਕਈ ਰੋਗਾਂ ਨੂੰ ਸੱਦਾ ਦਿੰਦੀ ਹੈ।ਜਿਵੇਂ ਜੁਕਾਮ,ਗਲਾ ਖਰਾਬ ਹੋਣਾ ,ਖਾਂਸੀ,ਦਮਾ,ਪੈਰਾਂ ਦੀਆਂ ਉਗਲਾਂ ਸੁਜ ਜਾਣਾ, ਆਮ ਤੌਰ ਤੇ ਰੋਗੀ ਨੂੰ ਬਹੁਤ ਤੇ ਰੋਗੀ ਨੂੰ ਮੁਸ਼ਕਿਲਾਂ ‘ਚ ਪਾ ਦਿੰਦੇ ਹਨ।ਇੰਨਾਂ ਰੋਗਾਂ ਤੋਂ ਕਿਵੇਂ ਬਚੀਏੇ ਤੇ ਕਿਵੇਂ ਸਰੀਰ ਦੀ ਦੇਖਭਾਲ਼ ਕਰੀਏ ਤੇ ਕੀ ਦੇਸੀ ਨੁਸਖੇ ਤੇ ਕੀ ਦੇਸੀ ਨੁਸਖੇ ਅਪਣਾਈਏ। ਜਿਸ ਨਾਲ਼ ਆਪਣੀ ਬੀਮਾਰੀ ‘ਚ ਬਹੁਤੀ ਪਰੇਸ਼ਾਨੀ ਨਾ ਵਧੇ।
ਜੁਕਾਮ:-ਸਰਦੀਆਂ ‘ਚ ਆਪਣੇ ਹਰ ਅੰਗ ਨੂੰ ਗਰਮ ਕੱਪੜਿਆਂ ਨਾਲ਼ ਢੱਕਕੇ ਰੱਖਿਆਂ ਜਾਵੇ।ਕਈ ਵਾਰੀ ਆਪਾਂ ਸਫਰ ਤੇ ਜਾਂਦੇ ਖਾਸ ਕਰਕੇ ਸਾਇਕਲ,ਮੋਟਰ ਸਾਇਕਲ,ਸਕੂਟਰ ਤੇ ਜਾਂਦੇ ਸਮੇਂ ਨੱਕ ਤੇ ਕੋਈ ਵੀ ਕੱਪੜਾ ਨਾ ਬੰਨਕੇ ਉਵੇ ਹੀ ਠੰਢ ‘ਚ ਭੱਜੇ ਨੱਠੇ ਫਿਰੀ ਜਾਂਦੇ ਹਾਂ।ਜੋ ਕਿ ਇਕਦਮ ਗਲਤ ਹੈ।ਕਿਉਕਿ ਜੁਕਾਮ ਤੋਂ ਬਾਅਦ ਠੰਢ ਦਾ ਅਸਰ ਗਲ਼ੇ ਤੇ,ਛਾਤੀ ਤੇ ਹੁੰਦਾ ਹੋਇਆ।ਕਈ ਵਾਰੀ ਨਮੋਨਿਆਂ ਤੱਕ ਵੀ ਪਹੁੰਚ ਜਾਂਦਾ ਹੈ।ਇਸ ਜਲਦਬਾਜ਼ੀ ‘ਚ ਐਲੋਪੈਥੀ ਦਵਾਈਆਂ ਨਾ ਲਵੋਂ।ਕੋਸ਼ਿਸ਼ ਕਰੋ ਕਿ ਦੇਸੀ ਨੁਸਖੇ ਨੂੰ ਪਹਿਲ ਦੇਵੋਂ।ਜੁਕਾਮ ਹੋਵੇ ਤਾਂ ਗਰਮ ਪਾਣੀ ‘ਚ ਬਾਮ ਪਾ ਕੇ ਭਾਫ ਲਵੋਂ।ਭਾਫ ਨਾਲ਼ ਸਾਹ ਦੀਆਂ ਨਾਲੀਆਂ ਨੂੰ ਕੁਦਰਤੀ ਗਰਮਾਇਸ ਮਿਲਦੀ ਹੈ।ਜੁਕਾਮ ਕੁਦਰਤੀ ਤੌਰ ਤੇ ਠੀਕ ਹੁੰਦਾ ਹੈ।ਛਾਤੀ ਜਾਮ ਹੋਣ ਦੀ ਨੌਬਤ ਨਹੀਂ ਆਉਂਦੀ।
ਜੁਕਾਮ ਦਾ ਨੁਸਖਾ:-ਬੰਨਸਖਾ 10ਗ੍ਰਾਮ, ਗਾਜਬਾਨ 6ਗ੍ਰਾਮ, ਉਨਾਬ 10 ਦਾਣੇ, ਲਸੁੂੜੇ 22 ਦਾਣੇ, ਸੌਂਫ 6ਗ੍ਰਾਮ ਸਭ ਨੂੰ ਮੋਟਾ-2 ਕੁਟ ਕੇ ਰੱਖ ਲਵੋਂ।6-10ਗ੍ਰਾਮ ਇਹ ਪਾਊਡਰ +2 ਚਮਚ ਮਿਸ਼ਰੀ+2 ਗਲਾਸ ਪਾਣੀ ‘ਚ ਪਾ ਕੇ ਹਲਕੀ-2 ਅੱਗ ਤੇ ਗਰਮ ਕਰੋਂ।ਇੱਕ ਗਲਾਸ ਰਹਿਣ ਤੇ ਛਾਣ ਕੇ ਗਰਮ-2 ਹੀ ਪੀ ਲਵੋਂ।3-4 ਖੁਰਾਕਾਂ ਇਸੇ ਢੰਗ ਨਾਲ਼ ਵਰਤਣ ਤੇ ਅਰਾਮ ਆਏਗਾ ਤੇ ਇਸ ਦਾ ਕੋਈ ਨੁਕਸਾਨ ਨਹੀਂ।ਅੰਗਰੇਜ਼ੀ ਦਵਾਈ ਇਕਦਮ ਜੁਕਾਮ ਜਾਮ ਕਰਕੇ ਕਈ ਰੋਗਾਂ ਨੁੂੰ ਜਨਮ ਦਿੰਦੀ ਹੈ।
ਜੇ ਜੁਕਾਮ ਤੋਂ ਬਚਣਾ ਹੈ:-ਚਾਰੇ ਮਗਜ਼ 100ਗ੍ਰਾਮ, ਖਸਖਸ, ਬਦਾਮ ਗਿਰੀ, ਮਿਸ਼ਰੀ ਧਾਗੇ ਵਾਲ਼ੀ ਇਹ ਸਾਰੀਆਂ ਚੀਜ਼ਾਂ ਬਰਾਬਰ-ਬਰਾਬਰ 100ਗ੍ਰਾਮ ਲੈਣੀਆਂ ਤੇ ਕਾਲ਼ੀ ਮਿਰਚ 20ਗ੍ਰਾਮ ਸਭ ਨੂੰ ਪੀਸ ਕੇ ਆਪਸ ‘ਚ ਮਿਲਾ ਕੇ ਰੱਖ ਲਵੋਂ।1ਚਮਚ ਸਵੇਰੇ ਸ਼ਾਮ ਦੁੱਧ ਨਾਲ਼ ਲਵੋਂ।ਇਸ ਨੁਸਖੇ ਨਾਲ਼ ਸਰੀਰ ਨੁੂੰ ਲੋੜੀਦੀ ਗਰਮਾਇਸ ਮਿਲਦੀ ਹੇੈ ਤੇ ਜੁਕਾਮ ਹੁੰਦਾ ਹੀ ਨਹੀਂ।ਦਿਮਾਗ ਦੀ ਖੁਸ਼ਕੀ, ਤੇ ਯਾਦਦਾਸ਼ਤ ਸ਼ਕਤੀ ਦਰੁਸਤ ਹੁੰਦੀ ਹੇੈ।
ਗਲਾ ਖਰਾਬ ਹੋਣਾ:-ਮੂੰਗਫਲੀ ਜਾਂ ਕੋਈ ਵੀ ਡਰਾਈ ਫੂਰਟ ਖਾਣ ਤੋਂ ਬਾਅਦ ਜਾਂ ਸਾਗ,ਦਾਲ਼ਾਂ,ਸਬਜ਼ੀਆਂ ‘ਚ ਘਿਓ ਪਾ ਕੇ ਖਾਣੇ ਆ ਤੇ ਉਪਰੋਂ ਪਾਣੀ ਠੰਡਾ ਪੀ ਲੈਣੇ ਆ।ਫਿਰ ਆਪਣਾ ਗਲਾ ਖਰਾਬ ਹੋ ਜਾਂਦਾ ਹੈ। ਕਈ ਬਹੁਤ ਅਕਲਮੰਦ ਸਰਦੀਆਂ ‘ਚ ਵੀ ਕੋਲਡ ਡਰਿੰਕ, ਆਈਸ ਕਰੀਮ ਖਾ ਲੈਦੇ ਹਨ।ਫੇਰ ਗਲਾ ਬੈਠ ਜਾਂਦਾ ਹੈ।ਅਜਿਹੇ ਸਮੇਂ ਗਰਮ ਪਾਣੀ ‘ਚ ਨਮਕ ਪਾ ਕੇ ਗਰਾਰੇ ਕਰੋ ਤੇ ਗਰਮ ਪਾਣੀ ਦੀ ਭਾਫ ਲਵੋਂ।
ਦੇਸੀ ਨੁਸਖਾ:-1ਚਮਚ ਤੁਲਸੀ ਦੇ ਪੱਤਿਆਂ ਦਾ ਰਸ,1ਚਮਚ ਅਦਰਕ ਰਸ,1ਚਮਚ ਸ਼ਹਿਦ,2-3 ਚੁਟਕੀ ਪੀਸੀ ਕਾਲੀ ਮਿਰਚ ਮਿਲਾ ਕੇ ਰੱਖੋ।ਇਹ ਦੀਆਂ ਦੋ ਖੁਰਾਕਾਂ ਬਣਾ ਕੇ ਸਵੇਰੇ ਸ਼ਾਮ ਲਵੋਂ।ਇਸ ਨਾਲ਼
ਗਰਮ-2 ਚਾਹ ਪੀ ਲਵੋਂ।ਗਲੇ ਨੂੰ ਅਰਾਮ ਮਿਲੇਗਾ। ਬਣੀ-ਬਣਾਈ ਦਵਾਈ:-ਖਦਿਰਾਦੀ ਬਟੀ ਦਿਨ ‘ਚ 4-6 ਵਾਰ ਚੂਸੋ, ਲੰਗਵਾਦੀ ਬਟੀ ਇਸੇ ਗੋਲੀ ਨਾਲ਼ ਨਾਲ਼ ਚੂਸੋ।ਠੰਡੀਆਂ ਚੀਜ਼ਾਂ,ਖੱਟੀਆਂ-ਤੱਲ਼ੀਆਂ ਚੀਜ਼ਾਂ, ਦਹੀ,ਚਾਵਲ, ਅਚਾਰ,ਲੱਸੀ ਦਾ ਪਰਹੇਜ਼ ਰੱਖੋਂ।
ਖਾਂਸੀ:-ਸਰਦੀ ‘ਚ ਖਾਂਸੀ ਵੀ ਪਰਹੇਜ ਨਾ ਕਰਨ ਕਰਕੇ ਹੁੰਦੀ ਹੈ।ਜੁਕਾਮ, ਗਲੇ ਤੋਂ ਬਾਅਦ ਫਿਰ ਖਾਂਸੀ ਵੱਧ ਜਾਂਦੀ ਹੈ।
ਬਲਗਮ ਵਾਲ਼ੀ ਖਾਂਸੀ:-1 ਚਮਚ ਅਸਲੀ ਹਲਦੀ, 1ਗਲਾਸ ਪਾਣੀ ‘ਚ ਉਬਾਲੋਂ।ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ 10ਬੂੰਦਾਂ ਨਿੰਬੂ ਰਸ ਪਾ ਦਿਉ।ਹੌਲੀ-2 ਕਰਕੇ ਪੀ ਲਵੋਂ।ਗਲੇ ਦੀ ਖਰਾਸ਼, ਬਲਗਮ, ਖਾਂਸੀ ਇਸ
ਤਰ੍ਹਾਂ 2-3 ਵਾਰ ਕਰਨ ਨਾਲ਼ ਠੀਕ ਹੋ ਜਾਵੇਗੀ।
ਖਾਂਸੀ ਲਈ ਦੂਜਾ ਨੁਸਖਾ:-ਮੁਲਠੀ ਸੱਤ 50ਗ੍ਰਾਮ, ਕਾਲ਼ੀ ਮਿਰਚ, ਭੂਰੀ ਮਿਰਚ, ਮਘਾਂ ਇਹ ਤਿੰਨੇ 30 -30ਗ੍ਰਾਮ ਸਭ ਨੂੰ ਕੁੱਟ ਪੀਸ ਕੇ ਪਾਊਡਰ ਬਣਾ ਲਵੋਂ।ਇਸ ‘ਚ 150ਗ੍ਰਾਮ ਸ਼ਹਿਦ ਮਿਲਾ ਕੇ ਚੰਗੀ ਮਿਲਾਕੇ ਕੱਚ ਦੇ ਭਾਂਡੇ ‘ਚ ਪਾ ਕੇ ਰੱਖ ਲਵੋਂ।ਅੱਧਾ-2 ਚਮਚ ਸਵੇਰੇ ਸ਼ਾਮ ਖਾਉ।1ਘੰਟਾ ਕੁਝ ਨਹੀਂ ਖਾਣਾ,ਖਾਂਸੀ ‘ਚ ਫਾਇਦਾ ਹੋਵੇਗਾ।
ਸੁੱਕੀ ਖਾਂਸੀ:-ਫਿਟਕਰੀ ਨੂੰ ਤਵੇ ਤੇ ਰੱਖ ਕੇ ਸੇਕ ਦਿਉ।ਜਦੋਂ ਫਿਟਕਰੀ ਦੀ ਖਿਲ ਬਣ ਜਾਵੇ ਤਾਂ ਉਸਨੂੰ ਪਾਊਡਰ ਬਣਾ ਕੇ ਕੱਪੜਛਾਣ ਕਰ ਲਵੋਂ।ਫਿਟਕਰੀ 10ਗ੍ਰਾਮ, ਬੂਰਾ ਖੰਡ 20ਗ੍ਰਾਮ ਮਿਲਾ ਕੇ ਰੱਖ ਲਵੋਂ। ਬਿਲਕੁਲ ਥੋੜ੍ਹੀ ਜਿਹੀ ਭਾਵ ਚਮਚ ਦਾ ਚੌਥਾ ਹਿੱਸਾ ਸਵੇਰੇ ਸ਼ਾਮ ਦੁੱਧ ਨਾਲ਼ ਲਵੋਂ।ਸਸਤਾ ਨੁਸਖਾ ਬਹੁਤ ਕੰਮ ਕਰੇਗਾ।
ਜੇਕਰ ਬੱਚੇ ਨੂੰ ਨਮੋਨਿਆਂ ਵਾਰ-2 ਹੋਵੇ:-ਮਸਰਾਂ ਦੀ ਦਾਲ ਦਾ ਪਾਊਡਰ 100ਗ੍ਰਾਮ, 2 ਆਂਡਿਆਂ ਦੀ ਜਰਦੀ{ਅੰਡੇ ਦੀ ਵਿਚਲੀ ਗਿਰੀ}, ਅੱਧਾ ਚਮਚ ਹਲਦੀ,2ਚਮਚ ਸਰੋਂ ਦਾ ਤੇਲ਼ ਸਭ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਵੋਂ।ਇਸ ਪੇਸਟ ਨੂੰ ਰੂੰਈ ਤੇ ਲਾ ਕੇ ਬੱਚੇ ਦੀ ਛਾਤੀ ਤੇ ਰੱਖ ਦਿਉ।ਫੇਰ ਕੱਪੜਾ ਬੰਨ ਕੇ ਛਾਤੀ ਨੰ ਢੱਕ ਦਿਉ।6-7 ਘੰਟੇ ਬੰਨ ਕੇ ਰਖੋ।ਲਗਾਤਾਰ ਤਿੰਨ ਦਿਨ ਇਸ ਤਰ੍ਹਾ ਬੰਨੋ।ਮੁੜਕੇ ਨਮੋਨਿਆਂ ਹੋਣ ਦੀ ਨੌਬਤ ਨਹੀਂ ਆਵੇਗੀ।
ਦਮਾ:-ਦਮੇਂ ਦੇ ਮਰੀਜ਼ਾਂ ਲਈ ਸਰਦੀ ਘਾਤਕ ਹੁੰਦੀ ਹੈ।ਠੰਡ ਕਰਕੇ ਛਾਤੀ ‘ਚ ਬਲਗਮ ਜੰਮ ਜਾਂਦੀ ਹੈ। ਸਾਹ ਬਹੁਤ ਔਖਾ ਆਉਦਾ ਹੈ।ਦਮੇਂ ਦੇ ਮਰੀਜ਼ਾਂ ਨੂੰ ਵੇੈਸੇ ਵੀ ਗਰਮ ਪਾਣੀ ਦੀ ਭਾਫ ਲੈਂਦੇ ਰਹਿਣਾ ਚਾਹੀਦਾ ਹੈ।ਭਾਵੇ ਉਹ ਠੀਕ ਵੀ ਹੋਣ,ਸਗੋਂ ਦਮੇ ਦਾ ਦੌਰਾ ਪੈਣ ਦੀ ਉੁਡੀਕ ਨਹੀਂ ਕਰਨੀ ਚਾਹੀਦੀ।
ਦਮੇ ਦਾ ਨੁਸਖਾਂ:-ਸੰਖਨਮੋਲੀ{ਕੰਠਕਾਰੀ}ਪੌਦਾ ਪਿੰਡਾਂ ‘ਚ ਆਮ ਹੀ ਕਿਤੇ ਨਾ ਕਿਤੇ ਲੱਗਾ ਮਿਲ ਹੀ ਜਾਂਦਾ ਹੈ।ਇਸਨੂੰ ਨੀਲ਼ੇ ਫੁੱਲ਼ ਲਗਦੇ ਹਨ ਤੇ ਬਾਅਦ ‘ਚ ਇਸਨੂੰ ਬੇਰਾਂ ਵਰਗੇ ਫਲ਼ ਲੱਗਦੇ ਹਨ।ਇਹ ਫਲ਼ ਪਹਿਲਾਂ ਹਰਾ ਤੇ ਹਰਾ ਤੇ ਬਾਅਦ ‘ਚ ਪੀਲ਼ਾ ਹੋ ਜਾਂਦਾ ਹੈ।ਇਸ ਦੀ ਸੌਖੀ ਹੀ ਪਹਿਚਾਣ ਹੈ।ਕਿ ਇਸਨੂੰ ਬਹੁਤ ਸਾਰੇ ਕੰਡੇ ਲੱਗੇ ਹੁੰਦੇ ਹਨ।ਇੱਥੋਂ ਤੱਕ ਕੀ ਇਸਦੇ ਪੱਤਿਆਂ ਨੂੰ ਵੀ ਕੰਡੇ ਲੱਗੇ ਹੁੰਦੇ ਹਨ।ਇਸਦਾ ਸਾਰਾ ਬੂਟਾ ਪੁੱਟਕੇ ਧੋ ਲਵੋਂ।ਇਸਦੇ ਛੋਟੇ-2 ਟੁਕੜੇ ਕਰਕੇ ਇਸਨੂੰ ਧੁੱਪ ‘ਚ ਸੁਕਾ ਕੇ ਇਸਦਾ ਪਾਉੂਡਰ ਬਣਾ ਲਵੋਂ।ਬਰੀਕ ਤੋਂ ਬਰੀਕ ਛਾਣਨੀ ਨਾਲ਼ ਛਾਣ ਕੇ ਇਸਦਾ ਪਾਊਡਰ 250ਗ੍ਰਾਮ ਲੈ ਲਵੋਂ।ਇਸ ਪਾਊਡਰ ‘ਚ 200ਗ੍ਰਾਮ ਗਿਲੋ ਦਾ ਪਾਊਡਰ ਮਿਲਾ ਲਵੋਂ।ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ‘ਚ ਅੱਧਾ ਕਿਲੋ ਸ਼ਹਿਦ ਮਿਲਾਕੇ ਇਸਨੂੰ ਚੰਗੀ ਤਰ੍ਹਾਂ ਕਿਸੇ ਕੁੰਡੀ ‘ਚ ਪਾ ਕੇ ਇਸ ਦੀ ਰਗੜਾਈ ਕਰੋਂ।ਫਿਰ ਇਸਨੂੰ ਕਿਸੇ ਕੱਚ ਦੇ ਬਰਤਨ ‘ਚ ਪਾ ਕੇ ਰੱਖ ਲਵੋਂ।1-1ਚਮਚ ਸਵੇਰੇ ਸ਼ਾਮ ਲਵੋਂ।ਇਸ ਤੋਂ ਬਾਅਦ ਅਦਰਕ,ਤੁਲਸੀ ਵਾਲ਼ੀ ਚਾਹ ਪੀ ਲਵੋਂ।ਇਹ ਦਮੇ ਦੇ ਮਰੀਜ਼ਾਂ ਲਈ ਅੰਮ੍ਰਿਤ ਹੈ।ਦਮੇ ਦੇ ਮਰੀਜ਼ਾਂ ਨੂੰ ਇਹ ਹਰ ਸਮੇਂ ਬਣਾ ਕੇ ਰੱਖਣਾ ਚਾਹੀਦਾ ਹੈ।ਸਰਦੀ ‘ਚ ਬਹੁਤ ਅਸਰ ਦਿਖਾਉਂਦਾ ਹੈ।ਸਰਦੀਆਂ ‘ਚ ਸਾਹ ਦੀ ਬੀਮਾਰੀ ਵੱਧਦੀ ਨਹੀਂ।
ਅੱਡੀਆਂ ਫੱਟਣਾ:-ਸਰਦੀਆਂ ‘ਚ ਖੁਸ਼ਕੀ ਕਰਕੇ ਅੱਡੀਆਂ ਫੱਟ ਜਾਂਦੀਆਂ ਹਨ।ਤੇ ਬਹੁਤ ਤਕਲੀਫ ਹੁੰਦੀ ਹੈ। ਅੱਡੀਆਂ ਫੱਟਣ ਤੋਂ ਬਾਅਦ ਖੂਨ ਵੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ।ਅੱਡੀਆਂ ਨਾ ਫੱਟਣ ਇਸ ਲਈ ਨਾਰੀਅਲ਼ ਤੇਲ਼ 50ਗ੍ਰਾਮ+ ਬੋਰੋਪਲੱਸ ਕਰੀਮ ਇੱਕ ਡੱਬੀ ਮਿਲਾ ਕੇ ਰੱਖੋ।ਇਸ ਦੀ ਮਾਲਿਸ਼ ਹੱਥਾਂ ਤੇ ਪੈਰਾਂ ਤੇ ਕਰਕੇ ਜੁਰਾਬਾਂ ਪਾ ਲਵੋਂ।ਸਰਦੀ ‘ਚ ਸਵੇਰੇ ਸ਼ਾਮ ਇਸ ਤਰ੍ਹਾਂ ਕਰੋਂ।
ਸ਼ਪੈਸ਼ਲ ਨੁਸਖਾ:-ਮੋਮ,ਸਰੋਂ ਤੇਲ਼, ਜੈਤੂਨ ਤੇਲ਼, ਕਲੌਜ਼ੀ ਤੇਲ਼, ਅਖਰੋਟ ਤੇਲ਼, ਗਲੈਸਰੀਨ ਸਾਰੇ ਬਰਾਬਰ-2 ਲੈ ਲਵੋਂ।ਪਹਿਲਾਂ ਸਾਰੇ ਤੇਲ਼ ਕਿਸੇ ਭਾਂਡੇ ਵਿਚ ਮਿਲਾ ਕੇ ਗਰਮ ਕਰੋਂ ਫੇਰ ਗਲੈਸਰੀਨ ਪਾ ਦਿਉ।ਗਰਮ-2 ਤੇਲ਼ ‘ਚ ਮੋਮ ਪਾ ਕੇ ਪਿਘਲਾ ਲਵੋਂ।ਚੰਗੀ ਤਰ੍ਹਾਂ ਮਿਲਾ ਕੇ ਗੈਸ ਬੰਦ ਕਰਕੇ ਇਸ ‘ਚ ਇੱਕ ਨਿੰਬੂ ਦਾ ਰਸ ਪਾ ਦਿਉ।ਮਿਲਾ ਕੇ ਕਿਸੇ ਕੱਚ ਦੀ ਸ਼ੀਸ਼ੀ ‘ਚ ਪਾ ਕੇ ਰੱਖ ਲਵੋਂ।ਸਵੇਰੇ ਸ਼ਾਮ ਵਰਤੋਂ।ਇਹ ਕਰੀਮ ਮਾਰਕਿਟ ‘ਚ ਆਉਦੀਆਂ ਸਭ ਕਰੀਮਾਂ ਨੂੰ ਫੇਲ਼ ਕਰ ਦੇਵੇਗੀ।ਜਿੰਨੇ ਵੀ ਨੁਸਖੇ ਮੈਂ ਸਾਂਝੇ ਕੀਤੇ ਨੇ ਇਹ ਸਭ ਬਹੁਤ ਫਾਇਦੇਮੰਦ ਹਨ।ਇੰਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੈ।ਸਰਦੀਆਂ ‘ਚ ਹੋਰ ਵੀ ਬੀਮਾਰੀਆਂ ਹਾਵੀ ਹੁੰਦੀਆਂ ਹਨ।ਜੋ ਜਿਆਦਾ ਤੰਗ ਕਰਦੀਆਂ ਹਨ।ਕੁਝ ਬਿਮਾਰੀਆ ਦੇ ਦੇ ਨੁਸਖੇ ਮੈ ਬੜੀ ਇਮਾਨਦਾਰੀ ਨਾਲ਼ ਪਾਠਕਾਂ ਨਾਲ਼ ਸਾਂਝੇ ਕੀਤੇ ਹਨ।
ਵੈਦ ਬੀ.ਕੇ. ਸਿੰਘ
ਪਿੰਡ ਜੈ ਸਿੰਘ ਵਾਲਾ{ਮੋਗਾ}
ਮੋਬਾਇਲ਼ ਨੰ.98726-10005