ਚੀਨ ਦੇ ਰਾਸ਼ਟਰਪਤੀ ਖਿਲਾਫ਼ ਹੁਣ ਤੱਕ ਦਾ ਸਭ ਤੋਂ ਵੱਡਾ ਮੁਜ਼ਾਹਰਾ

 
ਕੋਰੋਨਾ ਦੀ ਰੋਕਥਾਮ ਲਈ ਸਖ਼ਤ ਪਾਬੰਦੀਆਂ ਦੇ ਖ਼ਿਲਾਫ਼ ਚੀਨ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਚੀਨ ਤੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ।ਚੀਨ ਦੇ ਉਰੂਮਚੀ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਲਾਂਕਿ ਸਥਾਨਕ ਪ੍ਰਸ਼ਾਸਨ ਇਸ ਖ਼ਬਰ ਨੂੰ ਖਾਰਿਜ ਕਰ ਰਿਹਾ ਹੈ। ਪਛੱਮੀ ਸ਼ਿਂਜਿਆਂਗ ਖੇਤਰ ਵਿੱਚ ਅਗਸਤ ਮਹੀਨੇ ਤੋਂ ਹੀ ਕੋਵਿਡ ਪਾਬੰਦੀਆਂ ਲਾਗੂ ਹਨ। ਹਾਲਾਂਕਿ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਜਿਨ੍ਹਾਂ ਫਲੈਟਾਂ ਵਿੱਚ ਅੱਗ ਲੱਗੀ ਸੀ, ਉੱਥੋਂ ਲੋਕ ਬਾਹਰ ਆ ਸਕਦੇ ਸਨ ਪਰ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਕੋਵਿਡ ਪਾਬੰਦੀਆਂ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਹਨ।ਪਰ ਲੋਕਾਂ ਵਿੱਚ ਜ਼ੀਰੋ ਕੋਵਿਡ ਨੀਤੀ ਦੇ ਖ਼ਿਲਾਫ਼ ਇਹ ਗੁੱਸਾ ਇਸ ਘਟਨਾ ਤੋਂ ਵੀ ਪਹਿਲਾਂ ਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਸ ਨੀਤੀ ਕਾਰਨ ਲੋਕ ਮਰ ਰਹੇ ਹਨ ਅਤੇ ਬਹੁਤ ਕੁਝ ਝੱਲਣ ਨੂੰ ਮਜਬੂਰ ਹਨ। ਇਨ੍ਹਾਂ ਮੌਤਾਂ ਤੋਂ ਬਾਅਦ ਅਤੇ ਕੋਰੋਨਾਵਾਇਰਸ ਕਾਰਨ ਲਗੀਆਂ ਪਾਬੰਦੀਆਂ ਕਾਰਨ ਲੋਕਾਂ ਵਿੱਚ ਕਾਫੀ ਗੁੱਸਾ ਹੈ ਜੋ ਸੜਕਾਂ ਉੱਤੇ ਨਜ਼ਰ ਆ ਰਿਹਾ ਹੈ। ਲੋਕ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲਿਜੀਆਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ”ਗੁਪਤ ਇਰਾਦਿਆਂ ਵਾਲੀਆਂ ਤਾਕਤਾਂ ਹਨ ਜਿਹੜੀਆਂ ਸੋਸ਼ਲ ਮੀਡੀਆ ‘ਤੇ ਅੱਗ ਦੀ ਘਟਨਾ ਨੂੰ ਕੋਵਿਡ-19 ਦੀ ਸਥਾਨਕ ਪ੍ਰਤੀਕਿਰਿਆ ਨਾਲ ਜੋੜ ਰਹੀਆਂ ਹਨ।”
Total Views: 246 ,
Real Estate