26 ਜਨਵਰੀ ਤੇ ਨਵਜੋਤ ਸਿੱਧੂ ਦੀ ਪਟਿਆਲਾ ਜੇਲ੍ਹ ‘ਚੋਂ ਹੋ ਸਕਦੀ ਹੈ ਰਿਹਾਈ?

ਪਟਿਆਲਾ ਜੇਲ ‘ਚ 7 ਮਹੀਨੇ ਤੋਂ ਬੰਦ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਰਿਹਾਈ ਗਣਤੰਤਰ ਦਿਵਸ ਮੌਕੇ ਸਪੈਸ਼ਲ ਤੌਰ ‘ਤੇ ਹੋ ਸਕਦੀ ਹੈ । ਖਬਰਾਂ ਅਨੁਸਾਰ ਅਦਾਲਤ ਵਲੋਂ 67 ਸਾਲਾ ਬਜ਼ੁਰਗ ਦੀ ਕੁੱਟਮਾਰ ਤੇ ਮੌਤ ਦੇ ਮਾਮਲੇ ‘ਚ ਦਿੱਤੀ ਇਕ ਸਾਲ ਦੀ ਸਜ਼ਾ ਕੱਟ ਰਹੇ, ਸਿੱਧੂ ਨੂੰ ਅੱਛੇ ਕਿਰਦਾਰ ਅਤੇ ਚੰਗੇ ਵਿਵਹਾਰ-ਆਚਰਣ ਵਿਖਾਉਣ ਸਦਕਾ 26 ਜਨਵਰੀ ਯਾਨੀ ਦੋ ਮਹੀਨੇ ਬਾਅਦ ਰਿਪਬਲਿਕ ਦਿਵਸ ‘ਤੇ ਸਪੈਸ਼ਲ ਤੌਰ ‘ਤੇ ਰਿਹਾਅ ਕੀਤਾ ਜਾ ਸਕਦਾ ਹੈ।
ਕਈ ਕਾਂਗਰਸੀ ਆਗੂ ਮੰਨਦੇ ਰਹੇ ਹਨ ਕਿ “2017 ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਦੂਜੀਆਂ ਪਾਰਟੀਆਂ ‘ਚੋਂ ਆਏ ਕਈ ਲੋਕ ਕਾਂਗਰਸ ਦਾ ਫ਼ਾਇਦਾ ਉਠਾ ਮੰਤਰੀ ਬਣ ਕੇ ਮਗਰੋਂ ਇਸ ਨੂੰ ਡੋਬ ਗਏ। ਜਿੰਨ੍ਹਾਂ ਚੋਂ ਕਈ ਬੀ.ਜੇ.ਪੀ. ‘ਚ ਸ਼ਾਮਲ ਹੋ ਗਏ, ਜਿਸ ‘ਚ ਕੈਪਟਨ ਤੇ ਉਸ ਦਾ ਸਾਥੀ ਵੀ ਸ਼ਾਮਲ ਹਨ. ਇਸ ਸਿਆਸੀ ਸੰਕਟ ‘ਚੋਂ ਕਾਂਗਰਸ ਨੂੰ ਕੱਢਣ ਵਾਸਤੇ ਸਿੱਧੂ ਹੀ ਸਹਾਈ ਹੋ ਸਕਦਾ ਹੈ।”
ਸਿੱਧੂ ਦੀ ਰਿਹਾਈ ਦੀ ਖਬਰ ਮਗਰੋਂ ਮੌਜੂਦਾ ਕਾਂਗਰਸ ਪ੍ਰਧਾਨ ਤੇ ਉਸ ਦੀ ਟੀਮ ਦੀ ਚਿੰਤਾ ਵੀ ਵਧੀ ਹੈ  .

Total Views: 48 ,
Real Estate