ਲੰਗਾਹ ਨੂੰ ਮੁਆਫੀ ਤੋਂ ਬਾਅਦ ਅਕਾਲੀ ਹੀ ਚੱਕ ਰਹੇ ਸਵਾਲ !

ਸ਼੍ਰੋਮਣੀ ਅਕਾਲ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਚੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਦਿੱਤੀ ਮੁਆਫੀ ‘ਤੇ ਆਪਣਾ ਪ੍ਰਤੀਕਰਮ ਜਾਹਿਰ ਕੀਤਾ ਹੈ। ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਇਕ ਸਿੱਖ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਿਸ ਤਰੀਕੇ ਨਾਲ ਯਕਦਮ ਸੁੱਚਾ ਸਿੰਘ ਲੰਗਾਹ ਨੂੰ ਮਾਫ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਤੇ ਮਾਫੀ ਦੇ ਨਾਲ-ਨਾਲ ਰਾਜਨੀਤਿਕ ਤੇ ਧਾਰਮਿਕ ਖੇਤਰ ਵਿੱਚ ਦਿੱਤੀਆਂ ਛੋਟਾਂ ਦਾ ਐਲਾਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਭਾਵੇਂ ਲੰਗਾਹ ਬਾਰੇ ਫੈਸਲਾ ਲੈਣਾ ਜਥੇਦਾਰ ਦਾ ਅਧਿਕਾਰ ਖੇਤਰ ਹੈ। ਕਈ ਇਤਿਹਾਸਕ ਵਰਤਾਰੇ ਵੀ ਹਨ, ਕਿ ਬੀਤੇ ਵਿੱਚ ਕਈ ਨਾਮੀ ਸਿੱਖਾਂ ਕੋਲੋਂ ਵੱਡੇ-ਵੱਡੇ ਗੁਨਾਹ ਹੋਏ ਹਨ ਤੇ ਆਪਣਾ ਗੁਨਾਹ ਕਬੂਲਣ ਤੇ ਨਿਮਰਤਾ ਨਾਲ ਫਰਿਆਦ ਕਰਨ ‘ਤੇ ਪੰਥ ਵਿੱਚ ਵਾਪਸੀ ਵੀ ਹੁੰਦੀ ਰਹੀ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਬਜਰ ਗੁਨਾਹ ਕਰਨ ਤੋਂ ਬਾਅਦ ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਲੰਗਾਹ ਤੇ ਉਸ ਦਾ ਪਰਿਵਾਰ ਜਿਸ ਪੀੜਾ ਵਿੱਚੋਂ ਗੁਜਰ ਰਿਹਾ ਹੈ, ਇਹ ਉਹੀ ਜਾਣਦੇ ਹਨ। ਸਮਾਜਿਕ ਸਾਂਝ ਤੋਂ ਵਾਂਝੇ ਹੋ ਜਾਣਾ, ਬੱਚਿਆਂ ਦੀਆਂ ਸ਼ਾਦੀਆਂ ਆਦਿ ਵਿੱਚ ਰੁਕਾਵਟ ਪੈ ਜਾਣਾ, ਅਜਿਹਾ ਸਮਾਜਿਕ ਬਾਈਕਾਟ ਝੱਲਣਾ ਬਹੁਤ ਔਖਾ ਹੈ। ਲੰਗਾਹ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣਾ ਬਜਰ ਗੁਨਾਹ ਕਬੂਲਣ ਤੇ ਲੰਬੇ ਸਮੇਂ ਤੋਂ ਰੋਜ਼ਾਨਾ ਫਰਿਆਦੀ ਬਣਕੇ ਕੀਤੀਆਂ ਬੇਨਤੀਆਂ ‘ਤੇ ਗੌਰ ਕਰਨਾ ਉੱਤੇ ਫੈਸਲਾ ਲੈਣਾ ਜਥੇਦਾਰ ਦਾ ਅਧਿਕਾਰ ਹੈ। ਗੁਨਾਹ ਕਬੂਲਣ ਤੋਂ ਬਾਅਦ ਜਥੇਦਾਰ ਵਲੋਂ ਲੰਗਾਹ ਦੀ ਪੰਥ ਵਿੱਚ ਵਾਪਸੀ ਦਾ ਫੈਸਲਾ ਲੈਣਾ ਵੀ ਚਾਹੁੰਦੇ ਸੀ ਤਾਂ ਇਹ ਜਥੇਦਾਰ ਦਾ ਅਧਿਕਾਰ ਹੋ ਸਕਦਾ ਹੈ ਪਰ ਜਥੇਦਾਰ ਵੱਲੋਂ ਇਹ ਆਦੇਸ਼ ਕਰਨਾ ਕਿ ਲੰਗਾਹ ਹੁਣ ਤੋਂ ਹੀ ਰਾਜਨੀਤਿਕ ਤੌਰ ‘ਤੇ ਵਿਚਰ ਸਕਦਾ ਹੈ, ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ। ਜਥੇਦਾਰ ਦੇ ਇਸ ਆਦੇਸ਼ ਤੋਂ ਆਮ ਸੰਗਤ ਵਿੱਚ ਪਾਏ ਜਾ ਰਹੇ ਪ੍ਰਭਾਵ, ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਇਹ ਗੱਲ ਉਭਾਰੀ ਜਾ ਰਹੀ ਹੈ ਕਿ ਜਿਵੇਂ ਇਸ ਮਾਫੀ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੱਥ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਨਾ ਹੀ ਕਦੇ ਪਿਛੋਕੜ ਵਿੱਚ ਕਿਸੇ ਫੈਸਲੇ ਨਾਲ ਲੇਣਾ ਦੇਣਾ ਰਿਹਾ ਹੈ। ਜਥੇਦਾਰ ਦਾ ਇਹ ਆਦੇਸ਼ ਕਿ ਲੰਗਾਹ ਰਾਜਨੀਤਿਕ ਤੌਰ ‘ਤੇ ਹੁਣ ਤੋਂ ਹੀ ਵਿਚਰ ਸਕਦਾ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਪੰਜ ਸਾਲ ਵਾਸਤੇ ਨਹੀਂ ਲੜ ਸਕਦਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

Total Views: 131 ,
Real Estate