ਸਾਊਦੀ ਅਰਬ ‘ਚ 3 ਪਾਕਿਸਤਾਨੀਆਂ ਸਣੇ 12 ਦੇ ਸਿਰ ਕਲਮ

ਸਾਊਦੀ ਅਰਬ ਨੇ ਪਿਛਲੇ 10 ਦਿਨਾਂ ‘ਚ ਨਸ਼ੇ ਵਾਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਲਈ 12 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ‘ਚੋਂ ਕੁਝ ਦੇ ਸਿਰ ਤਲਵਾਰ ਨਾਲ ਵੱਢ ਦਿੱਤੇ ਗਏ। ਇਸ ਵਿਚ 3 ਪਾਕਿਸਤਾਨੀ ਨਾਗਰਿਕ, 4 ਸੀਰੀਆਈ, 2 ਜਾਰਡਨ ਅਤੇ 3 ਸਾਊਦੀ ਨਾਗਰਿਕ ਸਨ। ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ‘ਚ ਸਾਊਦੀ ਅਰਬ ਸਰਕਾਰ ਨੇ 81 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਸਾਊਦੀ ਅਰਬ ਦੇ ਆਧੁਨਿਕ ਇਤਿਹਾਸ ‘ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ‘ਚ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ।

Total Views: 154 ,
Real Estate