ਅਮਰੀਕਾ:ਕੋਲੋਰਾਡੋ ਦੇ ਨਾਈਟ ਕਲੱਬ ‘ਚ ਗੋਲੀਬਾਰੀ, 5 ਮੌਤਾਂ

ਕੋਲੋਰਾਡੋ ਦੇ ਇੱਕ ਨਾਈਟ ਕਲੱਬ ਵਿੱਚ ਹੋਈ ਗੋਲੀਬਾਰੀ ਵਿੱਚ 5 ਲੋਕਾਂ ਦੇ ਮਾਰੇ ਗਏ। 18 ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਕੋਲੋਰਾਡੋ ਪੁਲਸ ਮੁਤਾਬਕ ਉਨ੍ਹਾਂ ਨੇ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਹੈ। ਘਟਨਾ ਸ਼ਨੀਵਾਰ ਦੇਰ ਰਾਤ ਨੂੰ ਵਾਪਰੀ। ਜਿਸ ਸਮੇਂ ਕਲੱਬ ‘ਚ ਗੋਲੀਬਾਰੀ ਹੋਈ, ਉਸ ਸਮੇਂ ਵੱਡੀ ਗਿਣਤੀ ‘ਚ ਲੋਕ ਉਥੇ ਮੌਜੂਦ ਸਨ। ਕੋਲੋਰਾਡੋ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਅੱਧੀ ਰਾਤ ਤੋਂ ਠੀਕ ਪਹਿਲਾਂ ਉਸ ਨੂੰ ਗੋਲੀਬਾਰੀ ਦੀ ਸੂਚਨਾ ਦੇਣ ਲਈ ਫੋਨ ਆਇਆ। ਫੋਨ ਕਰਨ ਵਾਲੇ ਨੇ ਫੋਨ ‘ਤੇ ਦੱਸਿਆ ਸੀ ਕਿ ਨਾਈਟ ਕਲੱਬ ‘ਚ ਕੁਝ ਲੋਕ ਅੰਨ੍ਹੇਵਾਹ ਫਾਇਰਿੰਗ ਕਰ ਰਹੇ ਹਨ।
Total Views: 186 ,
Real Estate