ਬਾਬਾ ਫ਼ਰੀਦ ਕਾਲਜ ਬਠਿੰਡਾ ਵੱਲੋਂ ‘ਫ਼ੈਸ਼ਨ ਸ਼ੋਅ’ ਕਰਵਾਇਆ ਗਿਆ


ਬਠਿੰਡਾ, 18 ਨਵੰਬਰ, ਬਲਵਿੰਦਰ ਸਿੰਘ ਭੁੱਲਰ
ਸਹਿ ਅਕਾਦਮਿਕ ਗਤੀਵਿਧੀਆਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ ਜੋ ਵਿਦਿਆਰਥੀਆਂ ਨੂੰ ਕਲਾਸ ਰੂਮ ਤੋਂ ਬਾਹਰ ਕੁੱਝ ਨਵਾਂ ਸਿੱਖਣਾ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਇਸੇ ਲਈ ਵਿਦਿਆਰਥੀਆਂ ਨੂੰ ਆਪਣੇ ਫ਼ੈਸ਼ਨ ਹੁਨਰ ਦੀ ਪੇਸ਼ਕਾਰੀ ਲਈ ਮੰਚ ਪ੍ਰਦਾਨ ਕਰਨ ਦੇ ਦਿ੍ਰਸ਼ਟੀ ਕੋਣ ਨਾਲ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਇੱਕ ਕਲਚਰਲ ਫ਼ੈਸ਼ਨ ਸ਼ੋਅ ਕਰਵਾਇਆ ਗਿਆ। ਬਾਬਾ ਫ਼ਰੀਦ ਕਾਲਜ ਸੰਸਥਾ ਵਾਈਸ-ਪਿ੍ਰੰਸੀਪਲ ਡਾ. ਸਚਿਨ ਦੇਵ, ਡੀਨ ਸ਼੍ਰੀ ਮਤੀ ਨੀਤੂ ਸਿੰਘ, ਸ਼੍ਰੀ ਮਤੀ ਭਾਵਨਾ ਖੰਨਾ ਨੇ ਸ਼ਮ੍ਹਾ ਰੌਸ਼ਨ ਕਰ ਕੇ ਇਸ ਸਮਾਗਮ ਦਾ ਉਦਘਾਟਨ ਕੀਤਾ।
ਇਸ ਫ਼ੈਸ਼ਨ ਸ਼ੋਅ ਵਿੱਚ ਵਿਦਿਆਰਥਣਾਂ ਨੇਹਾ ਤੇ ਸਿਧੀ ਨੇ ਸਵਾਗਤੀ ਭਾਸ਼ਣ ਦਿੱਤਾ ਜਦੋਂ ਕਿ ਰਮਨੀਕ ਤੇ ਸਤੀਸ਼ ਨੇ ਡਾਂਸ ਪੇਸ਼ਕਾਰੀਆਂ ਪੇਸ਼ ਕੀਤੀਆਂ । ਬੀ.ਐਫ.ਸੀ.ਐਮ.ਟੀ. ਦੀ ਕਲਚਰਲ ਕੋਆਰਡੀਨੇਟਰ ਨਿਸ਼ਾ ਆਚਾਰੀਆਂ ਨੇ ਇਸ ਫ਼ੈਸ਼ਨ ਸ਼ੋਅ ਦੀ ਪ੍ਰਕਿਰਿਆ, ਨਿਯਮਾਂ ਅਤੇ ਥੀਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਸ ਸ਼ੋਅ ਦੇ ਜੱਜਾਂ ਦੀ ਜਾਣ ਪਹਿਚਾਣ ਕਰਵਾਈ । ਸਕੂਲ ਆਫ਼ ਕੰਪੀਟੀਟਵ ਸਟੱਡੀਜ਼ ਦੀ ਮਿਸ ਕਮਲ ਕੌਰ ਅਤੇ ਬਾਬਾ ਫ਼ਰੀਦ ਕਾਲਜ ਦੇ ਸਹਾਇਕ ਪੋ੍ਰਫੈਸਰ ਨਵੀਨ ਗਰਗ ਨੇ ਇਸ ਫ਼ੈਸ਼ਨ ਸ਼ੋਅ ਦੀ ਜੱਜਮੈਂਟ ਕੀਤੀ। ਪਹਿਲੇ ਗੇੜ ਵਿੱਚ ਭਾਗੀਦਾਰਾਂ ਨੇ ਰੈਂਪ ਵਾਕ ਕੀਤੀ । ਇਸ ਉਪਰੰਤ ਵਿਦਿਆਰਥੀਆਂ ਨੇ ਇੱਕ ਸਕਿੱਟ ਦੀ ਪੇਸ਼ਕਾਰੀ ਕੀਤੀ। ਫ਼ੈਸ਼ਨ ਸ਼ੋਅ ਦੇ ਦੂਜੇ ਗੇੜ ਵਿੱਚ ਸ਼ਾਰਟ ਲਿਸਟ ਕੀਤੇ ਗਏ ਭਾਗੀਦਾਰਾਂ ਨੂੰ ਜੱਜ ਸਾਹਿਬਾਨ ਵੱਲੋਂ ਸੁਆਲ ਪੁੱਛੇ ਗਏ। ਇਸ ਮੁਕਾਬਲੇ ਵਿੱਚ ਹਰਿਤਿਕਾ ਗੁਪਤਾ, ਖ਼ੁਸ਼ੀ ਗਲਹੋਤਰਾ ਅਤੇ ਸ਼ਹਿਨਾਜ਼ ਖੰਨਾ ਨੂੰ ਜੇਤੂ ਐਲਾਨਿਆ ਗਿਆ।
ਬਾਬਾ ਫ਼ਰੀਦ ਬਾਬਾ ਫ਼ਰੀਦ ਕਾਲਜ ਦੇ ਵਾਈਸ-ਪਿ੍ਰੰਸੀਪਲ ਡਾ. ਸਚਿਨ ਦੇਵ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਮੁਕਾਬਲੇ ਦੇ ਆਯੋਜਨ ਕਰਨ ਲਈ ਕੀਤੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਅਜਿਹੀਆਂ ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਸਵੈ-ਵਿਸ਼ਵਾਸ ਵਧਦਾ ਹੈ ਜੋ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮਦਦਗਾਰ ਸਾਬਤ ਹੁੰਦਾ ਹੈ।

 

Total Views: 98 ,
Real Estate