ਅਮਰੀਕੀ ਅਦਾਕਾਰਾ ਤੇ ਉਸਦੇ ਪਤੀ ‘ਤੇ ਚੱਲੀਆਂ ਗੋਲੀਆਂ !

‘ਵਾਈਲਡ ਥਿੰਗਜ਼’ ਅਤੇ ‘ਸਕਰੀ ਮੂਵੀ 3’ ਫੇਮ ਅਮਰੀਕੀ ਅਦਾਕਾਰਾ ਡੇਨਿਸ ਰਿਚਰਡਸ ਅਤੇ ਉਸ ਦੇ ਪਤੀ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਅਮਰੀਕੀ ਮੀਡੀਆ ਨੇ ਦੱਸਿਆ ਕਿ ਸੋਮਵਾਰ ਨੂੰ ਡੇਨਿਸ ਅਤੇ ਉਸ ਦਾ ਪਤੀ ਆਰੋਨ ਆਪਣੀ ਕਾਰ ‘ਚ ਸੜਕ ‘ਤੇ ਸਨ। ਫਿਰ ਉਹਨਾਂ ਦੀ ਕਿਸੇ ਹੋਰ ਕਾਰ ਮਾਲਕ ਨਾਲ ਬਹਿਸ ਹੋ ਗਈ। ਸਥਿਤੀ ਉਸ ਸਮੇਂ ਕਾਬੂ ਤੋਂ ਬਾਹਰ ਹੋ ਗਈ ਜਦੋਂ ਇਕ ਹੋਰ ਵਾਹਨ ਸਵਾਰ ਲੋਕਾਂ ਨੇ ਸੜਕ ‘ਤੇ ਗੁੱਸੇ ਵਿਚ ਅਭਿਨੇਤਰੀ ਦੀ ਕਾਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ’ਚ ਕਿਸੇ ਦੀ ਜਾਨ ਨਹੀਂ ਗਈ । ਡੈਨਿਸ ਦੀ ਗੱਡੀ ’ਤੇ ਗੋਲੀਆਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ। ਹਾਲਾਂਕਿ ਉਹ ਦੋਵੇਂ ਅਜੇ ਸੁਰੱਖਿਅਤ ਹਨ। ਲਾਸ ਏਂਜਲਸ ਪੁਲਿਸ ਡਿਪਾਰਟਮੈਂਟ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਲਾਂਕਿ ਦੋਸ਼ੀ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ।

Total Views: 84 ,
Real Estate