ਕੈਨੇਡੀਅਨ ਫੌਜ ਵਿੱਚ ਭਰਤੀ ਹੋਣ ਦੇ ਬਦਲੇ ਨਿਯਮ


ਸਥਾਈ ਨਿਵਾਸੀ ਹੁਣ ਫੌਜ ਵਿੱਚ ਹੋ ਸਕਣਗੇ ਭਰਤੀ

ਕੈਨੇਡਾ ਵਿੱਚ ਕੇਂਦਰੀ ਹਥਿਆਰਬੰਦ ਬਲਾਂ(ਸੀਏਐਫ) ਨੇ ਐਲਾਨ ਕੀਤਾ ਕਿ ਸਥਾਈ ਨਿਵਾਸੀਆਂ ਨੂੰ ਹੁਣ ਸੇਵਾਵਾਂ ਵਿੱਚ ਭਰਤੀ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਫੌਜ ਜਵਾਨਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਮੀਡੀਆ ਦੀ ਇਕ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ। ਕੈਨੇਡਾ ਵਿੱਚ ਸਥਾਈ ਨਿਵਾਸੀਆਂ ’ਚ ਵੱਡੀ ਗਿਣਤੀ ਭਾਰਤੀ ਹਨ ਅਤੇ ਸੀਏਐਫ ਦੇ ਫੈਸਲੇ ਨਾਲ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਇਕ ਖ਼ਬਰ ਅਨੁਸਾਰ ‘ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੀ ‘ਪੁਰਾਣੀ ਭਰਤੀ ਪ੍ਰਕਿਰਿਆ’ ਵਿੱਚ ਬਦਲਾਅ ਦੇ ਐਲਾਨ ਦੇ ਪੰਜ ਵਰ੍ਹਿਆਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਇਸ ਨਾਲ ਕੈਨੇਡਾ ਵਿੱਚ 10 ਵਰ੍ਹਿਆਂ ਤੋਂ ਰਹਿ ਰਹੇ ਸਥਾਈ ਨਿਵਾਸੀਆਂ ਨੂੰ ਬਿਨੈ ਕਰਨ ਦੀ ਇਜਾਜ਼ਤ ਮਿਲੇਗੀ।

Total Views: 138 ,
Real Estate