ਤੁਰਕੀ ਦੇ ਇਸਤਾਂਬੁਲ ਵਿੱਚ ਵੱਡਾ ਧਮਾਕਾ, 6 ਦੀ ਮੌਤ, ਦਰਜਨਾਂ ਜ਼ਖ਼ਮੀ

ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਵੱਡਾ ਧਮਾਕਾ ਹੋਇਆ ਹੈ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕਾ ਇਸਤਾਂਬੁਲ ਦੇ ਮਸ਼ਹੂਰ ਅਤੇ ਭੀੜਭਾੜ ਵਾਲੇ ਇਲਾਕੇ ਤਕਸੀਮ ਸਕੁਏਰ ਵਿੱਚ ਹੋਇਆ ਹੈ।ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਵਿਸਫੋਟ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ ਹਨ। ਇਸ ਧਮਾਕੇ ‘ਚ ਘੱਟੋ-ਘੱਟ ਇੱਕ ਦਰਜਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਇਸ ਸਬੰਧੀ ਕਈ ਵੀਡੀਓ ਵਾਇਰਲ ਹੋ ਰਹੇ ਹਨ। ਤੁਰਕੀ ਦੇ ਅਧਿਕਾਰੀਆਂ ਨੇ ਅਜੇ ਤੱਕ ਧਮਾਕੇ ਦੇ ਕਾਰਨ ਜਾਂ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਸਤਾਂਬੁਲ ਦੇ ਗਵਰਨਰ ਅਲੀ ਯੇਰਲਿਕਾਯਾ ਨੇ ਦੱਸਿਆ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ 16:20 ਵਜੇ (13:20 ਗ੍ਰੀਨ ਵਿਚ ਮੀਨ ਟਾਈਮ) ਇਸਤੀਕਲਾਲ ਸਟਰੀਟ ਵਿੱਚ ਹੋਇਆ।
Total Views: 156 ,
Real Estate