ਮੈਕਸੀਕੋ ‘ਚ ਬਾਰ ‘ਚ ਗੋਲੀਬਾਰੀ, 9 ਲੋਕਾਂ ਦੀ ਹੋਈ ਮੌਤ

ਮੱਧ ਮੈਕਸੀਕੋ ਦੇ ਰਾਜ ਗੁਆਨਾਜੁਆਟੋ ਵਿਚ ਇਕ ਬਾਰ ਵਿਚ ਹੋਈ ਗੋਲੀਬਾਰੀ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਦੱਸੇ ਜਾ ਰਹੇ ਹਨ। ਸਥਾਨਕ ਸਮੇਂ ਅਨੁਸਾਰ ਬੁੱਧਵਾਰ ਰਾਤ 9 ਵਜੇ ਸੇਲੀਆ ਦੇ ਬਾਹਰ ਅਪਾਸੀਓ ਏਲ ਆਲਟੋ ਸ਼ਹਿਰ ਦੇ ਬਾਰ ਵਿੱਚ ਇੱਕ ਹਥਿਆਰਬੰਦ ਸਮੂਹ ਪਹੁੰਚਿਆ ਅਤੇ ਉੱਥੇ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੁਆਨਾਜੁਆਟੋ ਰਾਜ ਪੁਲਿਸ ਦੇ ਅਨੁਸਾਰ, ਗੋਲੀਬਾਰੀ ਵਿੱਚ ਪੰਜ ਪੁਰਸ਼ ਅਤੇ ਚਾਰ ਔਰਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 2 ਹੋਰ ਔਰਤਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ।
Total Views: 190 ,
Real Estate