ਗੁਰਦਾਸਪੁਰ ਤੋਂ ਦੂਜੀ ਵਾਰ ਟਿਕਟ ’ਚ ਸੰਨੀ ਦਿਓਲ ਦੀ ਦਿਲਚਸਪੀ ਨਹੀਂ!

2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਗੁਰਦਾਸਪੁਰ ਦੇ ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਦਾ ਵਿਕਲਪ ਲੱਭਣਾ ਸੁਰੂ ਕਰ ਦਿੱਤਾ ਹੈ। ਹਲਕੇ ਦੇ ਲੋਕਾਂ ਨੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਆਪਣਾ ਸੰਸਦ ਮੈਂਬਰ ਨਹੀਂ ਦੇਖਿਆ ਹੈ। ਅਦਾਕਾਰ ਨੂੰ ਵੋਟ ਪਾਉਣ ਵਾਲੇ ਲੋਕ ਉਸ ਦੀ ਲੰਮੀ ਗੈਰਹਾਜ਼ਰੀ ਤੋਂ ਨਿਰਾਸ਼ ਦਿਖਾਈ ਦੇ ਰਹੇ ਹਨ।
ਇਸ ਵਿਚਾਲੇ ਗੁਰਦਾਸਪੁਰ ਦੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਟਿਕਟ ਮਿਲਣ ਦੀ ਵੀ ਚਰਚਾ ਹੈ।
ਸੁਨੀਲ ਜਾਖੜ 2017 ਦੀ ਜ਼ਿਮਨੀ ਚੋਣ ਵਿਚ ਸੰਸਦ ਮੈਂਬਰ ਚੁਣੇ ਗਏ ਸਨ। ਕਾਦੀਆਂ ਦੇ ਸਾਬਕਾ ਵਿਧਾਇਕ ਫਤਿਹ ਜੰਗ ਬਾਜਵਾ ਵੀ ਚੋਣ ਮੈਦਾਨ ਵਿਚ ਹਨ। ਪਠਾਨਕੋਟ ਦੇ ਮੌਜੂਦਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਵੀ ਚਰਚਾ ਵਿਚ ਹਨ।

Total Views: 126 ,
Real Estate