ਆਖਰ 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀਵੀ ਟਾਵਰ

ਜਲੰਧਰ ਵਾਲਾ ਟੀਵੀ ਟਾਵਰ ਰਿਟਾਇਰ ਹੋ ਗਿਆ ਹੈ। ਇਹ ਹੁਣ ਦੂਰਦਰਸ਼ਨ ਦੇ ਪ੍ਰੋਗਰਾਮਾਂ ਨੂੰ ਪੇਸ਼ ਨਹੀਂ ਕਰੇਗਾ। ਟਾਵਰ ਦੀ ਪਛਾਣ ਹੀ ਟੀਵੀ ਦੇ ਨਾਮ ਨਾਲ ਪ੍ਰਸਿੱਧ ਹੋਈ ਸੀ ਪਰ 43 ਸਾਲ ਦੀ ਸੇਵਾ ਮਗਰੋਂ 31 ਅਕਤੂਬਰ ਤੋਂ ਪ੍ਰੋਗਰਾਮ ਪੇਸ਼ ਕਰਨ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਟਾਵਰ ਤੋਂ ਲਾਂਚਿੰਗ ਬੰਦ ਕਰਨ ਦੀ ਪੁਸ਼ਟੀ ਦੂਰਦਰਸ਼ਨ ਕੇਂਦਰ ਜਲੰਧਰ ਦੇ ਮੁਖੀ ਆਰਕੇ ਜਾਰੰਗਲ ਨੇ ਕੀਤੀ ਹੈ। ਇਹ ਟਾਵਰ ਲਗਭਗ 100 ਕਿਲੋਮੀਟਰ ਦੇ ਦਾਇਰੇ ‘ਚ ਓਮਨੀ ਡਾਇਰੈਕਸ਼ਨ ‘ਚ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੀ ਲਾਂਚਿੰਗ ਕਰਦਾ ਸੀ। ਟਾਵਰ ਦਾ ਨਿਰਮਾਣ 1975 ‘ਚ ਕੀਤਾ ਗਿਆ ਸੀ ਅਤੇ 1979 ‘ਚ ਪ੍ਰੋਗਰਾਮ ਲਾਂਚ ਕਰਨ ਲਈ ਬਣ ਕੇ ਤਿਆਰ ਹੋਇਆ ਸੀ। ਇਸ ਦੀ ਉੱਚਾਈ 800 ਫੁੱਟ (225 ਮੀਟਰ) ਦੇ ਲਗਭਗ ਹੈ। 100 ਕਿਲੋਮੀਟਰ ਦੇ ਦਾਇਰੇ ‘ਚ ਟਾਵਰ ਤੋਂ ਸੇਵਾਵਾਂ ਦਾ ਪ੍ਰਸਾਰਣ ਹੁੰਦਾ ਸੀ। 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ਪ੍ਰੋਗਰਾਮ ਲਾਂਚਿੰਗ ਕਰਨ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਟੀਵੀ ਟਾਵਰ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦਾ ਕਾਰਨ ਸਿਰਫ਼ ਡਿਜੀਟਲ ਤਕਨੀਕ ਹੈ। ਹੁਣ ਸੈਟੇਲਾਈਟ ਡਿਸ਼ ਅਤੇ ਵੱਖ-ਵੱਖ ਐਪਸ ਦੇ ਜ਼ਰੀਏ ਦੂਰਦਰਸ਼ਨ ਦੇ ਪ੍ਰੋਗਰਾਮ ਲੋਕਾਂ ਤੱਕ ਪਹੁੰਚ ਰਹੇ ਹਨ ਤੇ ਕੋਰੀ ਸਿੱਧਾ ਐਨਟੀਨਾ ਲਗਾ ਕੇ ਟੀਵੀ ਨਹੀਂ ਦੇਖਦਾ। ਇਸੇ ਕਾਰਨ ਟੀਵੀ ਟਾਵਰ ਨਾਲ ਦੂਰਦਰਸ਼ਨ ਦੇ ਪ੍ਰੋਗਰਾਮ ਪੇਸ਼ ਕਰਨ ਦੀ ਕੋਈ ਜ਼ਰੂਰਤ ਹੀ ਬਾਕੀ ਨਹੀਂ ਬਚੀ ਹੈ।

Total Views: 165 ,
Real Estate