ਕਾਂਗਰਸ ਵੱਲੋਂ ਰਣਇੰਦਰ ਜਾਂ ਖੁੱਡੀਆਂ, ਅਕਾਲੀ ਦਲ ਵੱਲੋਂ ਹਰਸਿਮਰਤ ਜਾਂ ਮਲੂਕਾ ਤੇ ਪੰਜਾਬ ਜਮਹੂਰੀ ਮੁਹਾਜ਼ ਵੱਲੋਂ ਸੁਖਪਾਲ ਖਹਿਰਾ ਦੇ ਨਾਂ ਦੀ ਚਰਚਾ

ਲੋਕ ਸਭਾ ਹਲਕਾ ਦੀ ਮੌਜੂਦਾ ਸਥਿਤੀ

ਬਠਿੰਡਾ, 4 ਮਾਰਚ, ਬਲਵਿੰਦਰ ਸਿੰਘ ਭੁੱਲਰ
Harsimrat Badalਲੋਕ ਸਭਾ ਹਲਕਾ ਬਠਿੰਡਾ ਤੋਂ ਜਿੱਥੇ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਉਮੀਦਵਾਰ ਕੌਣ ਹੋਵੇ? ਇਹ ਤਸਵੀਰ ਤਾਂ ਅਜੇ ਤੱਕ ਪੂਰੀ ਤਰਾਂ ਸਪਸ਼ਟ ਨਹੀਂ ਹੋਈ, ਲੇਕਿਨ ਪੰਜਾਬ ਜਮਹੂਰੀ ਮੁਹਾਜ਼ ਵੱਲੋਂ ਸੁਖਪਾਲ ਸਿੰਘ ਖਹਿਰਾ ਦਾ ਨਾਂ ਕਰੀਬ ਕਰੀਬ ਤਹਿ ਹੈ।
ਹਾਲਾਂਕਿ ਸਿਟਿੰਗ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਇਸ ਹਲਕੇ ਵਿੱਚ ਪੂਰੀ ਤਰਾਂ ਸਰਗਰਮ ਹਨ, ਪਰੰਤੂ ਇਹ ਸਵਾਲ ਅਜੇ ਵੀ ਬਰਕਰਾਰ ਹੈ ਕਿ ਉਹ ਸੱਚਮੁੱਚ ਹੀ ਬਠਿੰਡਾ ਤੋਂ ਚੋਣ ਲੜਣਗੇ, ਹਲਕਾ ਬਦਲਣਗੇ ਜਾਂ ਚੋਣ ਲੜਣ ਤੋਂ ਹੀ ਨਾਂਹ ਕਰ ਦੇਣਗੇ। ਇਹ ਪ੍ਰਭਾਵ ਮੀਟ ਦਾ ਪ੍ਰੈਸ ਪ੍ਰੋਗਰਾਮ ਦੌਰਾਨ ਉਦੋਂ ਹੋਇਆ ਜਦ ਬੀਬੀ ਨੇ ਸਪਸ਼ਟ ਉਤਰ ਦੇਣ ਦੀ ਬਜਾਏ ਵਾਰ ਵਾਰ ਇਹ ਕਿਹਾ ਕਿ ਭਵਿੱਖ ਵਿੱਚ ਕੀ ਹੋਣਾ ਹੈ, ਇਹ ਸਿਰਫ ਤੇ ਸਿਰਫ ਉਹਨਾਂ ਦੇ ਵਾਹਿਗੁਰੂ ਤੇ ਹੀ ਨਿਰਭਰ ਹੈ।
ਅਕਾਲੀ ਦਲ ਦੇ ਅੰਦਰਲੇ ਸੂਤਰਾਂ ਅਨੁਸਾਰ ਅਸਲ ਵਿੱਚ ਬਾਦਲ ਪਰਿਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਐਲਾਨ ਦੀ ਉਡੀਕ ਕਰ ਰਿਹਾ ਹੈ। ਜੇਕਰ ਕੋਈ ਮਜਬੂਤ ਉਮੀਦਵਾਰ ਆਇਆ ਤਾਂ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੀਆਂ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਤੇ ਉਹਨਾਂ ਪ੍ਰਤੀ ਉਦੋਂ ਦੀ ਬਾਦਲ ਸਰਕਾਰ ਵੱਲੋਂ ਅਪਣਾਈ ਕਥਿਤ ਗੈਰ ਜੁਮੇਵਾਰ ਪਹੁੰਚ ਦੇ ਚਲਦਿਆਂ ਜੋ ਨਾਂਹ ਪੱਖੀ ਮਹੌਲ ਪੈਦਾ ਹੋਇਆ ਹੈ ਉਸਨੂੰ ਮੱਦੇ ਨਜਰ ਰਖਦਿਆਂ ਬੀਬੀ ਬਾਦਲ ਦਾ ਹਲਕਾ ਵੀ ਤਬਦੀਲ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੂੰ ਠੀਕ ਉਸੇ ਤਰ•ਾਂ ਚੋਣ ਲੜਣ ਤੋਂ ਮਨਾਂ ਵੀ ਕੀਤਾ ਜਾ ਸਕਦਾ ਹੈ, ਜਿਵੇਂ ਆਖ਼ਰੀ ਸਮੇਂ ਵਿੱਚ ਰੱਦ ਹੋਈਆਂ 1991 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੰਧ ਤੇ ਲਿਖੀ ਹਾਰ ਨੂੰ ਪੜਦਿਆਂ ਸੀਨੀਅਰ ਬਾਦਲ ਨੇ ਖ਼ੁਦ ਚੋਣ ਲੜਣ ਦੀ ਬਜਾਏ ਆਪਣੇ ਹਲਕੇ ਗਿੱਦੜਬਾਹਾ ਤੋਂ ਸ੍ਰੀ ਜਬਰਜੰਗ ਸਿੰਘ ਚੱਕ ਦੂਹੇਵਾਲਾ ਨੂੰ ਉਮੀਦਵਾਰ ਐਲਾਨ ਦਿੱਤਾ ਸੀ। ਅਗਰ ਅਜਿਹੀ ਪਰਸਥਿਤੀ ਪੈਦਾ ਹੁੰਦੀ ਹੈ ਤਾਂ ਫਿਰSikander Singh Maluka ਸ੍ਰੀ ਸਿਕੰਦਰ ਸਿੰਘ ਮਲੂਕਾ ਦਾ ਗੁਣਾਂ ਪੈ ਸਕਦਾ ਹੈ।
ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਕੌਣ ਹੋਵੇ ਇਸ ਮੁੱਦੇ ਨੂੰ ਲੈ ਕੇ ਵੀ ਵੱਖ ਵੱਖ ਅਖ਼ਬਾਰਾਂ ਤੇ ਇਲੈਕਟਰੌਨਿਕ ਮੀਡੀਆ ਵੱਲੋਂ ਕਿਆਫ਼ੇ ਲਾਏ ਜਾ ਰਹੇ ਹਨ। ਕੁਝ ਕੁ ਅਖ਼ਬਾਰਾਂ ਨੇ ਤਾਂ ਬਹੁਤ ਪਹਿਲਾਂ ਹੀ ਇਹ ਪੇਸੀਨਗੋਈ ਕਰ ਦਿੱਤੀ ਸੀ, ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ’ਚ ਨਿੱਤਰ ਸਕਦੀ ਹੈ, ਕੁਝ ਕੁ ਨੇ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਵੀਨੂ ਬਾਦਲ ਦਾ ਨਾਂ ਵੀ ਉਛਾਲ ਦਿੱਤਾ ਸੀ। ਕਈਆਂ ਨੇ ਤਾਂ ਪੱਤਰਕਾਰੀ ਦੀ ਅਜਿਹੀ ਭੱਦੀ ਮਿਸ਼ਾਲ ਪੇਸ ਕਰ ਦਿੱਤੀ, ਕਿ ਉਮਰ ਦੇ ਤਕਾਜ਼ੇ ਤੋਂ ਚੋਣ ਲੜਣ ਦੀ ਯੋਗਤਾ ਪੂਰੀ ਨਾ ਕਰਨ ਵਾਲੇ ਖਜ਼ਾਨਾ ਮੰਤਰੀ ਦੇ ਬੇਟੇ ਅਰਜਨ ਬਾਦਲ ਦੀ ਉਮੀਦਵਾਰੀ ਤੇ ਵੀ ਮੋਹਰ ਲਾ ਦਿੱਤੀ ਸੀ। ਪਰ ਮਨਪ੍ਰੀਤ ਸਿੰਘ ਬਾਦਲ ਇੱਕ ਤੋਂ ਵੱਧ ਵਾਰ ਇਹ ਸਪਸ਼ਟ ਕਰ ਚੁੱਕੇ ਹਨ ਕਿ ਉਹ ਜਾਂ ਉਹਨਾਂ ਦਾ ਪਰਿਵਾਰ ਖ਼ੁਦ ਚੋਣ ਲੜਣ ਦੇ ਇਛੁੱਕ ਨਹੀਂ ਹਨ।
ਜੇ ਕਾਂਗਰਸ ਪਾਰਟੀ ਦੇ ਅੰਦਰਲੇ ਭਰੋਸੇਯੋਗ ਸੂਤਰਾਂ ਤੇ ਇਤਬਾਰ ਕੀਤਾ ਜਾਵੇ ਤਾਂ ਹੁਣ ਤੱਕ ਸਿਰਫ਼ ਦੋ ਨਾਵਾਂ ਤੇ ਚਰਚਾ ਹੋ ਰਹੀ ਹੈ, ਉਹ ਹਨ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਜੋ 2009 ਵਿੱਚ ਵੀ ਇੱਥੋਂ ਚੋਣ ਲੜ ਚੁੱਕੇ ਹਨ ਤੇ ਦੂਜੇ ਹਨ, ਦਰਵੇਸ਼ ਸਿਆਸਤਦਾਨ ਵਜੋਂ ਨਾਂ ਕਮਾ ਚੁੱਕੇ ਮਰਹੂਮ ਲੋਕ ਸਭਾ ਮੈਂਬਰ ਜ: ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਸ੍ਰ: ਗੁਰਮੀਤ ਸਿੰਘ ਖੁੱਡੀਆਂ। ਜਿਕਰਯੋਗ ਹੈ ਕਿ ਗੁਰਮੀਤ ਖੁੱਡੀਆਂ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਕੁਮਾਰ ਜਾਖ਼ੜ ਦੀ ਅਗਵਾਈ ਹੇਠ ਜਿਲਾ ਮੁਕਤਸਰ ਦੇ ਕਈ ਸਾਲਾਂ ਤੱਕ ਪ੍ਰਧਾਨ ਰਹਿ ਚੁੱਕੇ ਹਨ।
ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ 2009 ਅਤੇ 2014 ਵਿੱਚ ਜਦ ਬੀਬੀ ਬਾਦਲ ਇਸ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਸਨ, ਤਾਂ ਉਸ ਵੇਲੇ ਉਹਨਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਅਤੇ ਸਹੁਰਾ ਸਾਹਿਬ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਦੇ ਚਲਦਿਆਂ ਜਿੱਥੇ ਇੱਕ ਚਪੜਾਸੀ ਤੋਂ ਲੈ ਕੇ ਸਿਖ਼ਰਲੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਉਹਨਾਂ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ, ਉ¤ਥੇ ਹਰ ਪਿੰਡ ਦੇ ਚੌਕੀਦਾਰ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਦੀਆਂ ਬਾਹਾਂ ਨੂੰ ਦਿੱਤੇ ਮਰੋੜੇ ਜ਼ਰੀਏ ਬੀਬੀ ਬਾਦਲ ਦੀ ਚੋਣ ਮੁਹਿੰਮ ਨੂੰ ਨਿਰਵਿਘਨ ਮੁਕੰਮਲ ਕਰਵਾਉਣ ਦੇ ਪ੍ਰਬੰਧ ਕੀਤੇ ਹੋਏ ਸਨ।
ਹੁਣ ਪ੍ਰਸਥਿਤੀਆਂ ਬਿਲਕੁਲ ਉਲਟ ਹਨ, ਜੇ ਰਣਇੰਦਰ ਨੂੰ ਆਪਣੇ ਬਾਪ ਦੀ ਸਰਕਾਰ ਹੋਣ ਦਾ ਫਾਇਦਾ ਮਿਲ ਸਕਦਾ ਹੈ ਤਾਂGurmeet Khudian ਗੁਰਮੀਤ ਖੁੱਡੀਆਂ ਨੂੰ ਵੀ ਵਿਰਸੇ ਵਿੱਚ ਮਿਲੀ ਇਮਾਨਦਾਰ ਸਿਆਸਤ ਤੋਂ ਇਲਾਵਾ ਹਾਕਮ ਧਿਰ ਨਾਲ ਸਬੰਧਤ ਹੋਣ ਦੇ ਬਾਵਜੂਦ ਜਮੀਨ ਨਾਲ ਜੁੜੇ ਇੱਕ ਫੱਕਰ ਸਿਆਸਤਦਾਨ ਹੋਣ ਦੇ ਨਾਲ ਨਾਲ ਲੋਈ ਵਾਲੇ ਫਕੀਰ ਵਜੋਂ ਜਾਣੇ ਜਾਂਦੇ ਸ੍ਰ: ਮਹੇਸਇੰਦਰ ਸਿੰਘ ਬਾਦਲ ਦੀ ਮੁਕੰਮਲ ਹਮਾਇਤ ਵੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਜ: ਖੁੱਡੀਆਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਉਸ ਅਕਾਲੀ ਦਲ ਨੂੰ ਲੱਕ ਤੋੜਵੀਂ ਹਾਰ ਦਾ ਮਜ਼ਾ ਚਖਾਇਆ, ਜਿਸਦੀ ਚੋਣ ਮੁਹਿੰਮ ਦੀ ਵਾਗਡੋਰ ਪੰਜ ਵਾਰ ਮੁੱਖ ਮੰਤਰੀ ਰਹੇ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਖ਼ੁਦ ਸੰਭਾਲੀ ਹੋਈ ਸੀ।
ਹਾਲਾਂਕਿ ਅਧਿਕਾਰਤ ਤੌਰ ਤੇ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਕਿਸੇ ਵੀ ਸਿਟਿੰਗ ਐਮ ਪੀ ਜਾਂ ਐਮ ਐਲ ਏ ਦੇ ਪਰਿਵਾਰਕ ਮੈਂਬਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ, ਪਰ ਪਿੱਛੇ ਜਿਹੇ ਇੰਚਾਰਜ ਜਨਰਲ ਸਕੱਤਰਾਂ ਦੀ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਇੱਕ ਵੱਡੇ ਲੀਡਰ ਵੱਲੋਂ ਕਹੇ ਇਹਨਾਂ ਸਬਦਾਂ ਕਿ ਉਹਨਾਂ ਤੋਂ ਵਗੈਰ ਅਜਿਹੇ ਲੀਡਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੋਣ ਨਹੀਂ ਲੜਾਈ ਜਾਵੇਗੀ, ਜਿਹਨਾਂ ਤੋਂ ਵਗੈਰ ਵਿਰੋਧੀ ਉਮੀਦਵਾਰ ਨੂੰ ਕੋਈ ਹੋਰ ਹਰਾਉਣ ਦੇ ਸਮਰੱਥ ਨਾ ਹੋਵੇ।
ਰਾਜਨੀਤਕ ਵਿਸਲੇਸ਼ਕਾਂ ਅਨੁਸਾਰ ਅਜਿਹੀ ਸਥਿਤੀ ਵਿੱਚ ਹੀ ਰਣਇੰਦਰ ਦੀ ਉਮੀਦਵਾਰੀ ਬਾਰੇ ਹਾਈਕਮਾਂਡ ਸੋਚ ਵਿਚਾਰ ਕਰ ਸਕਦੀ ਹੈ, ਜੇ 1999 ਦੀ ਫਰੀਦਕੋਟ ਹਲਕੇ ਦੀ ‘‘ਵਜੀਰ ਫ਼ਕੀਰ ਕੀ ਟੱਕਰ ਮੇਂ ਫ਼ਕੀਰ ਹਮਾਰਾ ਸਾਥੀ ਹੈ’’ ਨੂੰ ਦੁਹਰਾਉਣਾ ਹੋਇਆ, ਜਿਸ ਜ਼ਰੀਏ ਜਗਮੀਤ ਬਰਾੜ ਨੇ ਉਦੋਂ ਦੇ ਕੇਂਦਰੀ ਵਜ਼ੀਰ ਸੁਖਬੀਰ ਬਾਦਲ ਨੂੰ ਹਰਾ ਦਿੱਤਾ ਸੀ, ਤਾਂ ਗੁਰਮੀਤ ਖੁੱਡੀਆਂ ਤੋਂ ਬਿਨਾਂ ਹੋਰ ਕੋਈ ਠੋਸ ਉਮੀਦਵਾਰ ਹੋ ਹੀ ਨਹੀਂ ਸਕਦਾ ਜੋ ਬਾਦਲ ਪਰਿਵਾਰ ਨੂੰ ਉਹਨਾਂ ਦੇ ਗੜ ’ਚ ਟੱਕਰ ਦੇ ਸਕੇ। ਆਮ ਆਦਮੀ ਪਾਰਟੀ ਤੇ ਟਕਸਾਲੀ ਅਕਾਲੀ ਦਲ ਨੇ ਬਠਿੰਡਾ ਲੋਕ ਸਭਾ ਹਲਕੇ ਨੂੰ ਲੈ ਕੇ ਆਪਣੇ ਪੱਤੇ ਅਜੇ ਤੱਕ ਨਹੀਂ ਖੋਹਲੇ।

Total Views: 70 ,
Real Estate