ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਖੂਫੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਕਿ ਬੇਅੰਤ ਸਿੰਘ ਦੀ ਸ਼ੱਕੀ ਲੋਕਾਂ ਨਾਲ ਮੁਲਾਕਾਤ ਹੋ ਰਹੀ ਹੈ । ਇਸ ਤੋਂ ਬਾਅਦ ਇੰਦਰਾ ਗਾਂਧੀ ਦੇ ਸੁਰੱਖਿਆ ਸਲਾਹਕਾਰ ਆਰ ਐਨ ਕਾਵ ਦੀ ਸਲਾਹ ਤੇ ਉਸਨੂੰ ਦਿੱਲੀ ਪੁਲੀਸ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ ।
ਪਰ ਕੁਝ ਦਿਨਾਂ ਬਾਅਦ ਇੰਦਰਾ ਗਾਂਧੀ ਨੂੰ ਜਦੋਂ ਪਤਾ ਚੱਲਿਆ ਤਾਂ ਉਹਨਾਂ ਨੇ ਕਿਹਾ ਕਿ ਜੇ ਮੈਂ ਸਿੱਖ ਗਾਰਡ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੋਂ ਹਟਾ ਦਿਆਂਗੀ ਤਾਂ, ਪੂਰੇ ਸਿੱਖ ਭਾਈਚਾਰੇ ਵਿੱਚ ਇਸਦਾ ਕੀ ਸੁਨੇਹਾ ਜਾਵੇਗਾ ਅਤੇ ਇਸਦਾ ਕਿੰਨਾ ਗਲ਼ਤ ਅਸਰ ਹੋਵੇਗਾ ? ਇਸ ਮਗਰੋਂ ਫਿਰ ਬੇਅੰਤ ਸਿੰਘ ਨੂੰ ਉਹਨਾ ਦੀ ਸੁਰੱਖਿਆ ਵਿੱਚ ਲਗਾ ਦਿੱਤਾ ਗਿਆ।
ਫਿਰ ਇਹ ਤਹਿ ਕੀਤਾ ਗਿਆ ਕਿ ਇਕੱਠੇ ਦੋ ਸਿੱਖ ਸੁਰੱਖਿਆ ਕਰਮੀਆਂ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਡਿਊਟੀ ਵਿੱਚ ਨਹੀਂ ਲਾਇਆ ਜਾਵੇਗਾ, ਪਰ 31 ਅਕਤੂਬਰ ਨੂੰ ਸਤਵੰਤ ਸਿੰਘ ਨੇ ਬਹਾਨਾ ਬਣਾਇਆ ਕਿ ਉਸਦਾ ਪੇਟ ਖਰਾਬ ਹੈ । ਇਸ ਲਈ ਉਸਨੂੰ ਟਾਇਲਟ ਦੇ ਨਜ਼ਦੀਕ ਤਾਇਨਾਤ ਕੀਤਾ ਜਾਵੇ। ਇਸ ਤਰ੍ਹਾਂ ਬੇਅੰਤ ਅਤੇ ਸਤਵੰਤ ਸਿੰਘ ਪਲਾਨ ਬਣਾ ਕੇ ਇਕੱਠੇ ਤਾਇਨਾਤ ਹੋਏ ਅਤੇ ਇੰਦਰਾ ਗਾਂਧੀ ਦੀ ਹੱਤਿਆ ਕਰਕੇ ਅਪਰੇਸ਼ਨ ਬਲਿਊ ਸਟਾਰ ਦਾ ਬਦਲਾ ਲਿਆ।
9 ਸਾਲ ਤੋਂ ਇੰਦਰਾ ਗਾਂਧੀ ਦੀ ਸੁਰੱਖਿਆ ਵਿੱਚ ਤਾਇਨਾਤ ਸੀ ਬੇਅੰਤ ਸਿੰਘ
ਸਬ-ਇੰਸਪੈਕਟਰ ਬੇਅੰਤ ਸਿੰਘ 9 ਸਾਲ ਤੋਂ ਇੰਦਰਾ ਗਾਂਧੀ ਦੀ ਸੁਰੱਖਿਆ ਵਿੱਚ ਤਾਇਨਾਤ ਸੀ । ਗਾਂਧੀ ਦੀ ਹੱਤਿਆ ਕਰਨ ਤੋਂ ਕੁਝ ਦਿਨ ਪਹਿਲਾਂ ਉਹ ਉਹਨਾ ਨਾਲ ਲੰਡਨ ਵੀ ਗਿਆ ਸੀ । ਇੰਦਰਾ , ਬੇਅੰਤ ਦੀ ਕਾਫੀ ਇੱਜ਼ਤ ਕਰਦੀ ਸੀ ਅਤੇ ਉਸਨੂੰ ‘ਸਰਦਾਰ ਜੀ’ ਕਹਿੰਦੀ ਸੀ।
ਆਪਣੀ ਦਾਦੀ ਦੀ ਮੌਤ ਦੇ 3 ਦਹਾਕੇ ਬਾਅਦ ਰਾਹੁਲ ਗਾਂਧੀ ਨੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਯਾਦ ਕਰਦੇ ਹੋਏ ਆਪਣਾ ਦੋਸਤ ਆਖਿਆ ਸੀ । ਉਹਨਾਂ ਨੇ ਕਿਹਾ ਕਿ ਬੇਅੰਤ ਨੇ ਮੈਨੂੰ ਬੈਡਮਿੰਟਨ ਖੇਡਣਾ ਸਿਖਾਇਆ ਸੀ ।
ਰਾਹੁਲ ਨੇ ਦੱਸਿਆ ਕਿ ਇੱਕ ਵਾਰ ਬੇਅੰਤ ਨੇ ਪੁੱਛਿਆ ਸੀ ਕਿ ਮੇਰੀ ਕਿੱਥੇ ਸੁੱਤੇ ਸਨ ਅਤੇ ਕੀ ਉਹਨਾਂ ਦੀ ਸੁਰੱਖਿਆ ਪੂਰੀ ਸੀ ?
ਮੈਨੂੰ ਉਹਨਾ ਨੇ ਇਹ ਵੀ ਕਿਹਾ ਸੀ ਕਿ ਜੇ ਕੋਈ ਗਰਨੇਡ ਸੁੱਟੇ ਤਾਂ ਤੁਰੰਤ ਲੇਟ ਜਾਣਾ ।
ਰਾਹੁਲ ਨੇ ਕਿਹਾ ਕਿ ਮੈਨੂੰ ਬਾਅਦ ‘ਚ ਪਤਾ ਚੱਲਿਆ ਕਿ ਸਤਵੰਤ ਅਤੇ ਬੇਅੰਤ ਦਿਵਾਲੀ ਦੇ ਦੌਰਾਨ ਗਰਨੇਡ ਸੁੱਟਣ ਵਾਲੇ ਹਨ।
ਦੱਸਿਆ ਜਾਂਦਾ ਹੈ ਕਿ ਅਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਬੇਅੰਤ ਸਿੰਘ ਬਹੁਤਾ ਧਾਰਮਿਕ ਨਹੀਂ ਸੀ , ਪਰ ਇਸ ਤੋਂ ਬਾਅਦ ਉਸ ਵਿੱਚ ਕਈ ਪਰਿਵਰਤਨ ਦਿਖਾਈ ਦੇਣ ਲੱਗੇ। ਉਹ ਅਕਸਰ ਦਿੱਲੀ ਦੇ ਮੋਤੀ ਬਾਗ ਗੁਰੁਦਵਾਰੇ ਜਾਣ ਲੱਗਾ। ਉੱਥੇ ਉਸਦੀ ਮੁਲਾਕਾਤ ਅੰਕਲ ਕੇਹਰ ਸਿੰਘ ਨਾਲ ਹੁੰਦੀ ਸੀ। ਇੱਕ ਦਿਨ ਬੇਅੰਤ ਸਿੰਘ ਗੁਰੁਦਆਰੇ ਵਿੱਚ ਅਪਰੇਸ਼ਨ ਬਲਿਊ ਸਟਾਰ ਦੀ ਗੱਲ ਹੋਣ ਤੇ ਭਾਵੁਕ ਹੋ ਕੇ ਰੋਣ ਲੱਗਾ ।
ਤਾਂ ਕੇਹਰ ਸਿੰਘ ਨੇ ਕਿਹਾ , ‘ ਰੋ ਨਾ , ਬਦਲਾ ਲੈ ।’
ਇਸ ਦਿਨ ਬੇਅੰਤ ਸਿੰਘ ਦੇ ਦਿਮਾਗ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਦਾ ਖਿਆਲ ਆਇਆ।
ਇਸ ਦੌਰਾਨ ਉਹ ਖਾਲਿਸਤਾਨੀਆਂ ਨਾਲ ਮਿਲ ਲੱਗਾ ਅਤੇ ਪ੍ਰਧਾਨ ਮੰਤਰੀ ਦੇ ਕਤਲ ਦਾ ਪਲਾਨ ਬਣਾਇਆ।
ਪੁਲਿਸ ਕੋਲ ਸਤਵੰਤ ਸਿੰਘ ਨੇ ਮੰਨਿਆ ਸੀ ਕਿ 17 ਅਕਤੂਬਰ 1984 ਨੂੰ ਬੇਅੰਤ ਸਿੰਘ ਨਾਲ ਉਸਦੀ ਇਸ ਬਾਰੇ ਗੱਲ ੋਹਈ ਸੀ ।
ਸਤਵੰਤ ਇੰਦਰਾ ਗਾਂਧੀ ਦੀ ਹੱਤਿਆ ਕਰਨ ਤੋਂ ਪਹਿਲਾਂ ਗੁਰਦਾਸਪੁਰ ਵੀ ਗਿਆ, ਇਹ ਇਲਾਕਾ ਉਦੋਂ ਹਿੰਸਕ ਕਾਰਵਾਈਆਂ ਦਾ ਗੜ੍ਹ ਸੀ ।
ਬੇਅੰਤ ਅਤੇ ਸਤਵੰਤ ਸਿੰਘ ਨੇ ਪਲਾਨ ਬਣਾ ਕੇ ਇਕੱਠੀ ਡਿਊਟੀ ਕੀਤੀ
Total Views: 414 ,
Real Estate