
30 ਅਕਤੂਬਰ 1984 ਦਾ ਦਿਨ ਸੀ । ਇੰਦਰਾ ਗਾਂਧੀ ਉੜੀਸਾ ਦੇ ਭੁਵਨੇਸ਼ਵਰ ਵਿੱਚ ਰੈਲੀ ਕਰ ਰਹੀ ਸੀ । ਤਾਂ ਇੰਦਰਾ ਆਪਣੇ ਪਹਿਲਾਂ ਤਿਆਰ ਭਾਸ਼ਣ ਤੋਂ ਹੱਟਕੇ ਕਹਿਣ ਲੱਗੀ । ‘ ਮੈਂ ਅੱਜ ਇੱਥੇ ਹਾਂ ? ਕੱਲ੍ਹ ਸ਼ਾਇਦ ਨਾ ਰਹਾਂ। ਮੈਨੂੰ ਇਸਦੀ ਚਿੰਤਾ ਨਹੀਂ ਮੈਂ ਰਹੂੰ ਜਾਂ ਨਹਾ ਰਹੂੰ । ਮੇਰਾ ਜੀਵਨ ਲੰਬਾ ਰਿਹਾ ਹੈ ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈ ਆਪਣਾ ਜੀਵਨ ਲੋਕਾਂ ਦੀ ਸੇਵਾ ਵਿੱਚ ਬਿਤਾਇਆ ਹੈ। ਮੈਂ ਆਪਣੀ ਆਖ਼ਰੀ ਸਾਂਹ ਤੱਕ ਅਜਿਹਾ ਕਰਦੀ ਰਹਾਂਗੀ ਅਤੇ ਜਦੋਂ ਮੈਂ ਮਰਾਂਗੀ ਤਾਂ ਮੇਰੇ ਖੂਨ ਦਾ ਇੱਕ-ਇੱਕ ਕਤਰਾ ਭਾਰਤ ਨੂੰ ਮਜਬੂਤ ਕਰਨ ਵਿੱਚ ਲੱਗੇਗਾ ।
ਇਸ ਦੇ 24 ਘੰਟੇ ਮਗਰੋਂ 31 ਅਕਤੂਬਰ 1984 ਦੇ ਦਿਨ ਸ਼ਾਮ ਨੂੰ ਼ਖ਼ਬਰ ਆਉਂਦੀ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਹੀਂ ਰਹੀ । ਇੰਦਰਾ ਦੇ ਦੋ ਸੁਰੱਖਿਆ ਗਾਰਡਾਂ ਨੇ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ।
ਕਿਹਾ ਜਾਂਦਾ ਕਿ ਇੰਦਰਾ ਗਾਂਧੀ ਨੂੰ ਆਪਣੀ ਮੌਤ ਦਾ ਅਨੁਮਾਨ ਹੋ ਗਿਆ ਸੀ । ਉਹ ਆਪਣੇ ਡਾਕਟਰ ਕ੍ਰਿਸ਼ਨ ਪ੍ਰਸ਼ਾਦ ਮਾਥਰ ਨੂੰ ਅਕਸਰ ਕਹਿੰਦੀ ਕਿ ਕਿਸੇ ਦੁਰਘਟਨਾ ‘ਚ ਉਸਦੀ ਮੌਤ ਹੋ ਜਾਵੇਗੀ । ਇਹ ਗੱਲ ਸੱਚ ਵੀ ਹੋਈ ।
ਗੱਲ 38 ਸਾਲ ਪੁਰਾਣੀ ਹੈ। ਅਪਰੇਸ਼ਨ ਬਲਿਊ ਸਟਾਰ ਮਗਰੋਂ ਸਿੱਖਾਂ ਦਾ ਵੱਡਾ ਤਬਕਾ ਇੰਦਰਾ ਨਾਲ ਨਾਰਾਜ ਹੋ ਜਾਂਦਾ ਹੈ। ਖੂਫੀਆ ਵਿਭਾਗ ਨੂੰ ਅਪਰੇਸ਼ਨ ਬਲਿਊ ਸਟਾਰ ਦੇ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਦੀ ਸਾਜਿਸ਼ ਰਚੇ ਜਾਣ ਦੇ ਇਨਪੁਟ ਮਿਲ ਰਹੇ ਸਨ । ਇਸ ਦੇ ਚਲਦੇ ਰਾਅ ਦੇ ਸਾਬਕਾ ਮੁੱਖੀ ਆਰ ਐਨ ਕਾਵ ਨੂੰ ਪ੍ਰਧਾਨ ਮੰਤਰੀ ਦਾ ਸੁਰੱਖਿਆ ਸਲਾਹਕਾਰ ਬਣਾਇਆ ਗਿਆ। ਇਸ ਮਗਰੋਂ ਇੰਦਰਾ ਦੇ ਸੁਰੱਖਿਆ ਦਸਤੇ ਵਿੱਚੋਂ ਬੇਅੰਤ ਸਿੰਘ ਵਰਗੇ ਸਿੱਖ ਗਾਰਡਾਂ ਨੂੰ ਹਟਾ ਕੇ ਦਿੱਲੀ ਪੁਲੀਸ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ ।
ਸੀਨੀਅਰ ਪੱਤਰਕਾਰ ਸਾਗਾਰਿਕਾ ਘੋਸ਼ ਆਪਣੇ ਇੱਕ ਆਰਟੀਕਲ ‘ਸੀ ਹੈਂਡਪਿਕਡ ਹਿਮ, ਹੀ ਸ਼ਾਟ ਹਰ ਡੈੱਡ’ ਵਿੱਚ ਲਿਖਤੀ ਹੈ , ‘ਇੰਦਰਾ ਗਾਂਧੀ ਨੇ ਸੋਚਿਆ ਕਿ ਸਿੱਖ ਗਾਰਡਾਂ ਨੂੰ ਹਟਾਉਣ ਨਾਲ ਜਨਤਾ ਵਿੱਚ ਉਹਨਾ ਦਾ ਸਿੱਖ ਵਿਰੋਧੀ ਅਕਸ ਮਜਬੂਤ ਹੋਵੇਗਾ। ਜਿਸ ਕਰਕੇ ਉਸਨੇ ਦਿੱਲੀ ਪੁਲੀਸ ਨੂੰ ਆਪਣੇ ਸਿੱਖ ਗਾਰਡਾਂ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ, ਜਿੰਨਾਂ ਵਿੱਚ ਬੇਅੰਤ ਸਿੰਘ ਵੀ ਸ਼ਾਮਿਲ ਸੀ ।’
ਇੰਟਰਵਿਊ ਦੇ ਲਈ ਜਾ ਰਹੀ ਸੀ ਪ੍ਰਧਾਨ ਮੰਤਰੀ
31 ਅਕਤੂਬਰ 1984 ਦੀ ਠੰਡੀ ਸਵੇਰ ਨੂੰ ਚੰਗੀ ਧੁੱਪ ਨਿਕਲੀ ਹੋਈ ਸੀ । ਇੰਦਰਾ ਦੇ ਲਈ ਇਹ ਕਾਫੀ ਬਿਜੀ ਸਡਿਊਲ ਵਾਲਾ ਦਿਨ ਸੀ । ਉਸ ਦਿਨ ਇੱਕ ਡਾਕੂਮੈਂਟਰੀ ਬਣਾਉਣ ਲਈ ਪੀਟਰ ਉਸਟੀਨੋਵ ਆਏ ਹੋਏ ਸਨ। ਦੁਪਹਿਰ ਵੇਲੇ ਸਾਬਕਾ ਬ੍ਰਿਟਿਸ਼ ਪੀਐਮ ਜੇਮਸ ਕੋਲਾਹਨ ਨਾਲ ਮੀਟਿੰਗ ਤਹਿ ਸੀ । ਇਸ ਮਗਰੋਂ ਰਾਜਕੁਮਾਰੀ ਐਨੀ ਦੇ ਨਾਲ ਡਿਨਰ ਦਾ ਪ੍ਰੋਗਰਾਮ ਸੀ ।
1966 ਵਿੱਚ ਇੰਦਰਾ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਉਸਦੇ ਡਾਕਟਰ ਰਹੇ ਕ੍ਰਿਸ਼ਨ ਪ੍ਰਸ਼ਾਦ ਮਾਥੁਰ ਕਹਿੰਦੇ ਹਨ ਕਿ ਉਹ ਇੰਟਰਵਿਊ ਦੇ ਲਈ ਤਿਆਰ ਹੋ ਰਹੀ ਸੀ । ਬਿਊਟੀਸਿ਼ਅਨ ਉਹਨਾ ਦਾ ਮੇਕਅਪ ਕਰਨ ‘ਚ ਮਸ਼ਰੂਫ਼ ਸਨ।ਸਵੇਰ ਦੇ 9 ਵਜੇ ਸਨ । ਇੰਦਰਾ ਗਾਂਧੀ ਤਿਆਰ ਤੋਂ ਬਾਅਦ ਆਪਣੇ ਘਰ 1 ਸਫ਼ਦਰਜੰਗ ਰੋਡ ਤੋਂ ਆਪਣੇ ਦਫ਼ਤਰ ਨਾਲ ਬੰਗਲੇ 1 ਅਕਬਰ ਰੋਡ ਉਪਰ ਜਾਣ ਲਈ ਉਠੀ । ਉੱਥੇ ਪੀਟਰ ਤਸਤਨੀਨੋਵ ਉਸਦਾ ਇੰਤਜ਼ਾਰ ਕਰ ਰਹੇ ਸਨ।
ਧੁੱਪ ਤੋਂ ਬਚਾਉਣ ਲਈ ਕਾਂਸਟੇਬਲ ਨਰਾਇਣ ਸਿੰਘ ਇੱਕ ਛੱਤਰੀ ਲੈ ਕੇ ਉਹਨਾ ਦੇ ਨਾਲ ਨਾਲ ਚੱਲ ਰਹੇ ਸਨ । ਉਸਦੇ ਦੇ ਪਿੱਛੇ ਹੀ ਪੀਏ ਆਰ ਕੇ ਧਵਨ ਅਤੇ ਨਿੱਜੀ ਸੇਵਕ ਸਨ। ਉਹ ੍ਹਹਮੇਸ਼ਾ ਦੀ ਤਰ੍ਹਾਂ ਕਾਫੀ ਸੁੰਦਰ ਦਿਸ ਰਹੀ ਸੀ । ਉਹਨਾਂ ਇਸ ਦੌਰਾਨ ਬਲੈਕ ਬਾਰਡਰ ਵਾਲੀ ਕੇਸਰੀ ਰੰਗ ਦੀ ਸਾੜੀ ਪਹਿਣੀ ਹੋਈ ਸੀ । ਜਿਸਦੇ ਨਾਲ ਮੈਚਿੰਗ ਕਰਕੇ ਕਾਲੇ ਸੈਂਡਲ ਪਾਏ ਸਨ।ੇ
ਕੈਮਰੇ ਤੇ ਫੋਟੋਜੈਨਿਕ ਹੋਣ ਦੇ ਲਈ ਉਹਨਾਂ ਨੇ ਆਪਣੀ ਬੁਲੇਟਪਰੂਫ਼ ਜੈਕੇਟ ਨਹੀਂ ਪਹਿਣੀ ਸੀ ।(ਬੇਸ਼ੱਕ ਧਮਕੀਆਂ ਮਿਲਣ ਕਰਕੇ ਉਹਨਾਂ ਜੈਕੇਟ ਪਹਿਨਣ ਲਈ ਕਿਹਾ ਗਿਆ ਸੀ ।)
ਜਿਵੇਂ ਹੀ ਇੰਦਰਾ ਗਾਂਧੀ 1 ਅਕਬਰ ਰੋਡ ਨੂੰ ਜੋੜ ਵਾਲੇ ਵਿਕੇਟ ਗੇਟ ਤੇ ਪਹੁੰਚੀ ਤਾਂ ਉਹਨਾਂ ਨੇ ਧਵਨ ਦੇ ਕੰਮ ‘ਚ ਕੁਝ ਕਿਹਾ।
ਗੇਟ ਤੇ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਸਬ ਇੰਸਪੈਕਟਰ ਬੇਅੰਤ ਸਿੰਘ ਅਤੇ ਸੰਤਰੀ ਬੂਥ ਤੇ ਕਾਸਟੇਬਲ ਸਤਵੰਤ ਸਿੰਘ ਸਟੇਨਗੰਨ ਲੈ ਕੇ ਘੜੇ ਸਨ। ਇੰਦਰਾ ਨੇ ਹਮੇਸ਼ਾ ਦੀ ਤਰ੍ਹਾਂ ਅੱਗੇ ਵੱਧ ਕੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਨਮਸਤੇ ਕਿਹਾ । ਐਨੇ ‘ਚ ਬੇਅੰਤ ਨੇ .38 ਬੋਰ ਦੀ ਸਰਕਾਰੀ ਰਿਵਾਲਵਰ ਇੰਦਰਾ ਗਾਂਧੀ ‘ਤੇ ਤਾਣ ਦਿੱਤੀ । ਇੰਦਰਾ ਬੋਲੀ , ‘ ਤੁਮ ਕਿਆ ਕਰ ਰਹੇ ਹੋ ?
ਸੈਂਕਡਾਂ ਵਿੱਚ ਹੀ ਬੇਅੰਤ ਸਿੰਘ ਫਾਇਰ ਕਰਦਾ ਹੈ। ਗੋਲੀ ਇੰਦਰਾ ਦੇ ਪੇਟ ਤੇ ਲੱਗਦੀ ਹੈ ਇਸ ਤੋਂ ਬਾਅਦ ਬੇਅੰਤ ਸਿੰਘ 4 ਹੋਰ ਗੋਲੀਆਂ ਮਾਰਦਾ ।
ਦੂਜੇ ਪਾਸੇ ਖੜਾ ਸਤਵੰਤ ਸਿੰਘ ਘਬਰਾ ਜਾਂਦਾ ਹੈ। ਬੇਅੰਤ ਸਿੰਘ ਉਸਨੂੰ ਆਖਦਾ , ‘ਗੋਲੀ ਮਾਰੋ’ ਇਹ ਸੁਣਦੇ ਹੀ ਸਤਵੰਤ ਆਪਣੀ ਸਟੇਨਗੰਨ ਵਿੱਚੋਂ 25 ਗੋਲੀਆਂ ਇੰਦਰਾ ਗਾਂਧੀ ਦੇ ਸੀਨੇ ‘ਚ ਉਤਾਰ ਦਿੰਦਾ ਹੈ।
ਇਸ ਦੌਰਾਨ ਆਰ ਕੇ ਧਵਨ ਬੁੱਤ ਬਣ ਕੇ ਖੜੇ ਰਹਿ ਜਾਂਦੇ ਹਨ। ਧਵਨ ਦੱਸਦੇ ਹਨ , ‘ ਮੈਂ ਉਸ ਦਿਨ ਦੇ ਬਾਰੇ ਜਦੋਂ ਸੋਚਦਾ ਹਾਂ ਤਾਂ ਪਾਗਲ ਹੋ ਜਾਣਾ । ਮੈਂ ਇਸ ਬਾਰੇ ਨਾ ਸੋਚਣ ਦੀ ਕੋਸਿ਼ਸ਼ ਕਰਦਾ ਹਾਂ।
ਉਹ ਕਹਿੰਦੇ ਹਨ ਕਿ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਦੇ ਜ਼ਮੀਨ ਤੇ ਡਿੱਗ ਜਾਣ ਮਗਰੋਂ ਵੀ ਫਾਇਰਿੰਗ ਜਾਰੀ ਰੱਖੀ ।
ਇਸੇ ਦੌਰਾਨ ਧਵਨ ਅਤੇ ਹੋਰ ਸੁਰੱਖਿਆ ਕਰਮਚਾਰੀ ਖੂਨ ਨਾਲ ਲਥਪਥ ਇੰਦਰਾ ਵੱਲ ਭੱਜੇ । ਬੇਅੰਤ ਅਤੇ ਸਤਵੰਤ ਸਿੰਘ ਨੇ ਬਿਨਾ ਕਿਸੇ ਪਛਤਾਵੇ ਦੇ ਆਪਣੇ ਹਥਿਆਰ ਸੁੱਟ ਦਿੱਤੇ । ਬੇਅੰਤ ਨੇ ਕਿਹਾ , ‘ ਮੈਂ ਜੋ ਕਰਨਾ ਸੀ ਕਰ ਦਿੱਤਾ, ਹੁਣ ਜੋ ਤੁਸੀਂ ਕਰਨਾ ਕਰੋ ।’
ਦੋਵਾਂ ਨੂੰ ਸੁਰੱਖਿਆ ਦਸਤਿਆ ਨੇ ਹਿਰਾਸਤ ‘ਚ ਲੈ ਲਿਆ ਅਤੇ ਕਿਸੇ ਨੇ ਭੇਦਭਰੇ ਢੰਗ ਨਾਲ ਬੇਅੰਤ ਸਿੰਘ ਨੂੰ ਗੋਲੀ ਮਾਰ ਦਿੱਤੀ।
ਕੁਲਦੀਪ ਨਈਅਰ ਆਪਣੀ ਕਿਤਾਬ ‘ ਇੱਕ ਜਿੰਦਗੀ ਕਾਫੀ ਨਹੀਂ ਹੈ’ ਵਿੱਚ ਲਿਖਦੇ ਹਨ, ‘’ ਧਵਨ ਨੇ ਐਂਬੂਲੈਂਸ ਡਰਾਈਵਰ ਨੂੰ ਆਵਾਜ਼ ਮਾਰੀ ਪਰ ਦੂਜੇ ਪਾਸਿਓ ਕੋਈ ਜਵਾਬ ਨਾ ਆਇਆ । ਉਹਨਾਂ ਨੇ ਇੱਧਰ- ਉਧਰ ਦੇਖਿਆ ਪਰ ਕੋਈ ਦਿਖਾਈ ਨਾ ਦਿੱਤਾ।
ਪ੍ਰਧਾਨ ਮੰਤਰੀ ਦੇ ਘਰ ਵਿੱਚ ਤਾਇਨਾਤ ਐਂਬੂਲੈਂਸ ਦਾ ਡਰਾਈਵਰ ਉਦੋਂ ਚਾਹ ਪੀਣ ਦੇ ਲਈ ਬਾਹਰ ਗਿਆ ਸੀ।
ਹੁਣ ਧਵਨ ਅੰਬੈਸਡਰ ਲਿਆਉਣ ਲਈ ਕਹਿੰਦੇ ਹਨ। ਧਵਨ ਅਤੇ ਸੁਰੱਖਿਆ ਕਰਮੀ ਦਿਨੇਸ਼ ਭੱਟ ਇੰਦਰਾ ਗਾਂਧੀ ਨੂੰ ਕਾਰ ਦੀ ਪਿਛਲੀ ਸੀਟ ‘ਤੇ ਲਿਟਾਉਂਦੇ ਹਨ। ਇਸ ਦੌਰਾਨ ਸੋਨੀਆ ਗਾਂਧੀ ਭੱਜੀ ਹੋਈ ਆਉਂਦੀ ਚੀਕਦੀ ਹੈ, ‘ ਮੰਮੀ , ਹੇ ਭਗਵਾਨ , ਮੰਮੀ । ‘
ਸੋਨੀਆ ਗਾਂਧੀ ਦੱਸਦੇ ਹਨ , ‘ ਜਦੋਂ ਮੈਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਸੋਚਿਆ ਕਿ ਦਿਵਾਲੀ ਦਾ ਬਚੇ ਹੋਏ ਪਟਾਖੇ ਦੀ ਆਵਾਜ਼ ਹੈ, ਪਰ ਇਹ ਕੁਝ ਅਲੱਗ ਹੀ ਸੀ । ਮੈਂ ਭੱਜ ਕੇ ਬਾਹਰ ਆਈ ਤੇ ਦੇਖਿਆ ਉਹਨਾ ਦਾ ਪੂਰਾ ਸ਼ਰੀਰ ਗੋਲੀਆਂ ਨਾਲ ਛਲਣੀ ਸੀ । ਮੇਰੀ ਸੱਸ ਅਜਿਹੀ ਅਣਹੋਣੀ ਦੇ ਬਾਰੇ ਜਾਣਦੀ ਸੀ। ਉਹਨੇ ਨੇ ਇਸ ਬਾਰੇ ਸਾਡੇ ਨਾਲ ਗੱਲ ਵੀ ਕੀਤੀ ਸੀ ਅਤੇ ਰਾਹੁਲ ਨੂੰ ਵੀ ਕੁਝ ਖਾਸ ਨਿਰਦੇਸ਼ ਦਿੱਤੇ ਸਨ।
ਅੰਬੈਂਸਡਰ ਕਾਰ ‘ਚ ਸੋਨੀਆ ਦੇ ਨਾਲ ਧਵਨ ਅਤੇ ਸੁਰੱਖਿਆ ਕਰਮੀ ਦਿਨੇਸ਼ ਭੱਟ ਸਨ। ਸੋਨੀਆ ਨੇ ਪਿਛਲੀ ਸੀਟ ਤੇ ਬੈਠ ਕੇ ਇੰਦਰਾ ਦਾ ਸਿਰ ਆਪਣੀ ਗੋਦ ‘ਚ ਰੱਖਿਆ ਸੀ । ਇੰਦਰਾ ਨੂੰ ਏਮਸ ਲਿਆਂਦਾ ਗਿਆ। ਦਫ਼ਤਰ ਸਮਾਂ ਹੋਣ ਕਰਕੇ ਆਵਾਜਾਈ ਬਹੁਤ ਸੀ , ਜਿਸ ਕਾਰਨ ਹਸਪਤਾਲ ਜਾਣ ‘ਚ ਸਮਾਂ ਲੱਗਿਆ। ਪੂਰਾ ਸਮਾਂ ਕਾਰ ‘ਚ ਇੰਦਰਾ ਦਾ ਖੂਨ ਵਹਿੰਦਾ ਰਿਹਾ ਅਤੇ ਚੁੱਪ ਵਰਤੀ ਰਹੀ । ਸੋਨੀਆ ਦਾ ਗਾਊਨ ਵੀ ਖੂਨ ਨਾਲ ਭਿੱਜ ਗਿਆ ਸੀ ।
ਸਾਢੇ 9 ਵਜੇ ਉਹ ਏਮਸ ਪਹੁੰਚਦੇ ਹਨ। ਡਿਊਟੀ ਤੇ ਮੌਜੂਦਾ ਜੂਨੀਅਰ ਡਾਕਟਰਾਂ ਨੂੰ ਇੱਕ ਝਟਕੇ ਨਲਾ ਅਹਿਸਾਸ ਹੋਇਆ ਕਿ ਮਰੀਜ ਕੌਣ ਹਨ ਅਤੇ ਗੁਲੇਰੀਆ, ਐਮਐਮ ਕਪੂਰ ਅਤੇ ਐਮ ਬਾਲਾਰਾਮ ਵਰਗੇ ਟਾਪ ਸਰਜਨ ਅਤੇ ਹੋਰ ਡਾਕਟਰ ਮਿੰਟਾਂ ‘ਚ ਉੱਥੇ ਪਹੁੰਚ ਗਏ। ਇੰਦਰਾ ਨੂੰ ਤੁਰੰਤ ਹੀ ਇਲੈਕਟਰੋਕਾਡਿਆਗ੍ਰਾਮ ਕੀਤਾ ਗਿਆ। ਉਸਦੇ ਦਿਲ ‘ਚ ਮਾਮੂਲੀ ਹਰਕਤ ਹੋ ਰਹੀ ਸੀ । ਨਾੜੀਆਂ ‘ਚ ਕੋਈ ਧੜਕਣ ਨਹੀਂ ਮਿਲਦੀ ਸੀ।
ਡਾਕਟਰਾਂ ਨੇ ਖੂਨ ਦਾ ਵਹਾਅ ਰੋਕਣ ਦੀ ਕੋਸਿ਼ਸ਼ ਕੀਤੀ । ਬਾਹਰੋਂ ਸੁਪਪੋਰਟ ਦਿੱਤਾ ਗਿਆ। ਸਰਜਨਾਂ ਨੇ ਚੈਸਟ ਅਤੇ ਪੇਟ ਦਾ ਅਪਰੇਸ਼ਨ ਕੀਤਾ । ਇਸ ਦੌਰਾਨ ਖੂਨ ਦੇਣ ਦੀ ਅਪੀਲ ਕੀਤੀ ਗਈ । ਖੂਨ ਦੇਣ ਲਈ ਏਮਸ ਦੇ ਬਾਹਰ ਭੀੜ ਜੁੜ ਗਈ । 88 ਬੋਤਲਾਂ ਓ-ਨੈਗੇਟਿਵ ਖੂਨ ਲਗਾਇਆ ਗਿਆ ਪਰ ਕੰਮ ਨਹੀਂ ਆਇਆ।
ਕੁਲਦੀਪ ਨਈਅਰ ਆਪਣੀ ਕਿਤਾਬ ‘ਚ ਲਿਖਦੇ ਹਨ, ‘ ਏਮਸ ਦਾ ਵੀਆਈਪੀ ਵਿਭਾਗ ਬੰਦ ਹੋਣ ਕਰਕੇ ਉੱਥੇ ਸਟਰੇਚਰ ਵੀ ਨਹੀਂ ਸੀ । ਉਹਨਾ ਨੂੰ ਵਹੀਲ ਚੇਅਰ ਤੇ ਕੈਜੂਊਲਿਟੀ ਵਿਭਾਗ ਵਿੱਚ ਲਿਜਾਇਆ ਗਿਆ। ਉੱਥੇ ਡਾਕਟਰਾਂ ਦੀ ਟੀਮ ਤਿਆਰ ਸੀ । ਪਰ ਉਦੋਂ ਤੱਕ ਇੰਦਰਾ ਦੀ ਮੌਤ ਹੋ ਚੁੱਕੀ ਸੀ , ਫਿਰ ਵੀ ਉਹਨਾਂ ਨੇ ਆਪਰੇਸ਼ਨ ਥੀਏਟਰ ‘ਚ ਵਿੱਚ ਜਾ ਕੇ ਦਿਲ ਦੀ ਧੜਕਣ ਫਿਰ ਤੋਂ ਸੁਰੂ ਕਰਨ ਦੀ ਕੋਸਿ਼ਸ਼ ਕੀਤੀ ।
ਡਾਕਟਰਾਂ ਨੇ ਦੱਸਿਆ ਕਿ ਗੋਲੀਆਂ ਨੇ ਉਸਦੇ ਲਿਵਰ ਦੇ ਖੱਬੇ ਹਿੱਸੇ ਨੂੰ ਛਲਣੀ ਕਰ ਦਿੱਤਾ ਸੀ । ਉਸਦੀ ਵੱਡੀ ਆਂਤ ਵਿੱਚ 12 ਦੇ ਕਰੀਬ ਮੋਰੀਆਂ ਕਰ ਦਿੱਤੀਆਂ ਸਨ ਅਤੇ ਛੋਟੀ ਆਂਤ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਸੀ। ਉਸਦੇ ਇੱਕ ਫੇਫੜੇ ਵਿੱਚ ਵੀ ਗੋਲੀ ਲੱਗੀ ਅਤੇ ਰੀੜ ਦੀ ਹੱਡੀ ਵਿੱਚ ਗੋਲੀਆਂ ਦੇ ਅਸਰ ਨਾਲ ਟੁੱਟ ਗਈ ਸੀ। ਸਿਰਫ਼ ਉਸਦਾ ਦਿਲ ਹੀ ਸਹੀ ਸਲਾਮਤ ਸੀ । ਇੰਦਰਾ ਦੇ ਸ਼ਰੀਰ ਵਿੱਚ 30 ਗੋਲੀਆਂ ਦੇ ਨਿਸ਼ਾਨ ਸਨ ਅਤੇ 31 ਗੋਲੀਆਂ ਸ਼ਰੀਰ ਵਿੱਚੋਂ ਕੱਢੀਆਂ ਗਈਆਂ।
ਉਦੋਂ ਤੱਕ ਰਾਜੀਵ ਗਾਂਧੀ ਵੀ ਪੱਛਮੀ ਬੰਗਾਲ ਤੋਂ ਦਿੱਲੀ ਪਹੁੰਚ ਗਏ ਸਨ। ਰਾਜੀਵ ਨੂੰ ਇਹ ਜਾਣਕਾਰੀ ਬੀਬੀਸੀ ਰੇਡੀਓ ਤੋਂ ਮਿਲੀ ਸੀ । ਉਸ ਤੋਂ ਬਾਅਦ ਦੁਪਹਿਰ ਦੋ ਵਜ ਕੇ 23 ਮਿੰਟ ਤੇ ਰਸਮੀ ਤੌਰ ਤੇ ਇੰਦਰਾ ਗਾਂਧੀ ਦੀ ਮੌਤ ਦੀ ਖ਼ਬਰ ਜਨਤਕ ਕਰ ਦਿੱਤੀ ਗਈ । ਜਦਕਿ ਬੀਬੀਸੀ ਨੇ ਕਈ ਘੰਟੇ ਪਹਿਲਾਂ ਆਪਣੇ ਵਸੀਲਿਆਂ ਨਾਲ ਇਸ ਖ਼ਬਰ ਨੂੰ ਰਿਲੀਜ਼ ਕਰ ਦਿੱਤਾ ਸੀ।
ਸੰਵਿਧਾਨਿਕ ਤੌਰ ਤੇ ਜੇ ਇੱਕ ਪ੍ਰਧਾਨ ਮੰਤਰੀ ਦੀ ਕਾਰਜਕਾਲ ਦੌਰਾਨ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਤੁਰੰਤ ਦੂਸਰੇ ਨੂੰ ਉਸਦੀ ਸਹੁੰ ਚੁੱਕਣੀ ਪੈਂਦੀ , ਨਹੀਂ ਤਾਂ ਸਰਕਾਰ ਦੀ ਹੋਂਦ ਖ਼ਤਮ ਹੋ ਜਾਂਦੀ ਹੈ। ਇਸ ਲਈ ਆਲ ਇੰਡੀਆ ਰੇਡੀਓ ਨੂੰ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ਤੋਂ ਕੁਝ ਮਿੰਟ ਪਹਿਲਾਂ ਇਹ ਐਲਾਨ ਕਰਨ ਦੀ ਆਗਿਆ ਦੇ ਦਿੱਤੀ ਗਈ।
ਐਮਸ ਵਿੱਚ ਉਸ ਵਕਤ ਤੱਕ ਸੈਕੜੇ ਲੋਕ ਜੁੜ ਗਏ ਸਨ । ਹੌਲੀ -ਹੌਲੀ ਇਹ ਖ਼ਬਰ ਵੀ ਫੈਲ ਗਈ ਕਿ ਇੰਦਰਾ ਗਾਂਧੀ ਨੂੰ ਦੋ ਸਿੱਖਾਂ ਨੇ ਗੋਲੀ ਮਾਰੀ ਹੈ । ਮਾਹੌਲ ਬਦਲਣ ਲੱਗਾ। ਰਾਸ਼ਟਰਪਤੀ ਗਿਆਨੀ ਜੈ਼ਲ ਸਿੰਘ ਦੀ ਕਾਰ ਤੇ ਪਥਰਾਅ ਵੀ ਹੋਇਆ। ਸ਼ਾਮ ਨੂੰ ਹਸਪਤਾਲ ਵਿੱਚੋਂ ਵਾਪਸ ਮੁੜਦੇ ਲੋਕਾਂ ਨੇ ਕੁਝ ਇਲਾਕਿਆਂ ‘ਚ ਤੋੜਭੰਨ ਕੀਤੀ । ਦਿੱਲੀ ਸਿੱਖ ਵਿਰੋਧੀ ਦੰਗਿਆਂ ਦੀ ਅੱਗ ‘ਚ ਝੁਲਸ ਗਈ । ਰਾਤ ਹੋਣ ਤੱਕ ਦੇਸ਼ ਦੇ ਕਈ ਹਿੱਸਿਆਂ ‘ਚ ਸਿੱਖ ਵਿਰੋਧੀ ਦੰਗੇ ਭੜਕ ਗਏ।