ਗੁਜਰਾਤ ਵਿੱਚ ਪੁਲ ਡਿੱਗਣ ਨਾਲ 122 ਮੌਤਾਂ, 40 ਲਾਪਤਾ

ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਮੱਛੂ ਨਦੀ ਵਿੱਚ ਬਣੇ ਕੇਬਲ ਪੁਲ ਦੇ ਅਚਾਨਕ ਟੁੱਟਣ ਕਾਰਨ ਕਈ ਲੋਕ ਦਰਿਆ ਵਿੱਚ ਡਿੱਗ ਗਏ। ਇਸ ਦੌਰਾਨ 122 ਲੋਕਾਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਹਾਲੇ ਵੀ ਲਾਪਤਾ ਹਨ, ਪੁਲ ਨੂੰ ਹਾਲ ਹੀ ਵਿੱਚ ਮੁਰੰਮਤ ਤੋਂ ਬਾਅਦ ਚਾਲੂ ਕੀਤਾ ਗਿਆ ਸੀ। ਹਾਦਸੇ ਦੇ ਸਮੇਂ ਪੁਲ ‘ਤੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਕੇਬਲ ਬ੍ਰਿਜ ਬਹੁਤ ਪੁਰਾਣਾ ਹੈ ਅਤੇ 5 ਦਿਨ ਪਹਿਲਾਂ ਹੀ ਇਸ ਨੂੰ ਨਵੀਨੀਕਰਨ ਤੋਂ ਬਾਅਦ ਚਾਲੂ ਕੀਤਾ ਗਿਆ ਸੀ। ਰੈਨੋਵੇਸ਼ਨ ਤੋਂ ਬਾਅਦ ਵੀ ਇੰਨੇ ਵੱਡੇ ਹਾਦਸੇ ਤੋਂ ਬਾਅਦ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹਾਦਸੇ ਤੋਂ ਬਾਅਦ ਕੇਬਲ ਬ੍ਰਿਜ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਦੇਖਿਆ ਜਾ ਰਿਹਾ ਹੈ ਕਿ ਪੁਲ ਵਿਚਕਾਰੋਂ ਟੁੱਟ ਕੇ ਨਦੀ ‘ਚ ਰੁੜ੍ਹ ਗਿਆ ਹੈ।

Total Views: 200 ,
Real Estate